ਸਿਹਤ-ਖਬਰਾਂਖਬਰਾਂਦੁਨੀਆ

ਓਮੀਕ੍ਰੋਨ : ਦੁਨੀਆ ਭਰ ’ਚ 11,500 ਫਲਾਈਟਾਂ ਰੱਦ, ਯਾਤਰੀ ਪਰੇਸ਼ਾਨ

ਨਿਊਯਾਰਕ-ਓਮੀਕ੍ਰੋਨ ਦੇ ਵੱਧ ਰਹੇ ਖਤਰੇ ਵਿਚਕਾਰ ਅਮਰੀਕਾ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ। ਸਰਕਾਰਾਂ ਸਖ਼ਤ ਪਾਬੰਦੀਆਂ ਲਾਉਣ ਲਈ ਮਜਬੂਰ ਹਨ। ਯੂਰਪ ਅਤੇ ਅਮਰੀਕਾ ਦੇ ਕਈ ਰਾਜਾਂ ’ਚ ਕੋਰੋਨਾ ਦੇ ਮਾਮਲੇ ਰਿਕਾਰਡ ਪੱਧਰ ’ਤੇ ਪਹੁੰਚਣ ਤੋਂ ਬਾਅਦ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਉਡਾਣਾਂ ਅਜਿਹੇ ਸਮੇਂ ਰੱਦ ਕੀਤੀਆਂ ਗਈਆਂ ਹਨ ਜਦੋਂ ਕ੍ਰਿਸਮਸ ਦੇ ਮੌਕੇ ’ਤੇ ਦੁਨੀਆ ਭਰ ਦੇ ਸੈਲਾਨੀ ਯਾਤਰਾ ’ਤੇ ਜਾਂਦੇ ਹਨ। ਉਡਾਣਾਂ ਰੱਦ ਹੋਣ ਨਾਲ ਯਾਤਰੀ ਨਿਰਾਸ਼ ਹਨ। ਵਰਤਮਾਨ ਵਿੱਚ, ਇਹ ਯਾਤਰਾ ਦੇ ਮਾਮਲੇ ਵਿੱਚ ਸਾਲ ਦੇ ਸਭ ਤੋਂ ਵਿਅਸਤ ਸਮੇਂ ਵਿੱਚੋਂ ਇੱਕ ਹੈ। ਸ਼ੁੱਕਰਵਾਰ ਤੋਂ ਹੁਣ ਤਕ ਲਗਭਗ 11,500 ਉਡਾਣਾਂ ਰੱਦ ਹੋ ਚੁੱਕੀਆਂ ਹਨ, ਜਦਕਿ ਹਜ਼ਾਰਾਂ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਕਈ ਏਅਰਲਾਈਨ ਕੰਪਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਓਮਾਈਕ੍ਰੋਨ ਵੇਰੀਐਂਟ ਦੇ ਮਾਮਲਿਆਂ ’ਚ ਤੇਜ਼ੀ ਕਾਰਨ ਸਟਾਫ ਦੀ ਕਮੀ ਹੋ ਗਈ ਹੈ।
ਉਡਾਣਾਂ ’ਤੇ ਨਜ਼ਰ ਰੱਖਣ ਵਾਲੀ ਕੰਪਨੀ ਢਲਿਗਹਟਆੳਰੲ ਦੇ ਮੁਤਾਬਕ ਦੁਨੀਆ ਭਰ ’ਚ ਇਸ ਦਾ ਅਸਰ ਪਿਆ ਹੈ। ਬੀਤੇ ਸੋਮਵਾਰ ਨੂੰ ਲਗਭਗ 3,000 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ ਮੰਗਲਵਾਰ ਨੂੰ 1100 ਹੋਰ ਉਡਾਣਾਂ ਰੱਦ ਕੀਤੀਆਂ ਗਈਆਂ।
ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਲੱਛਣ ਰਹਿਤ ਕੋਰੋਨਾ ਮਾਮਲਿਆਂ ਲਈ ਆਈਸੋਲੇਸ਼ਨ ਦੀ ਮਿਆਦ ਨੂੰ 10 ਤੋਂ ਘਟਾ ਕੇ 5 ਦਿਨ ਕਰ ਦਿੱਤਾ, ਜਿਸ ਨਾਲ ਲੋਕਾਂ ਦੇ ਕੰਮ ’ਤੇ ਜਲਦੀ ਵਾਪਸ ਆਉਣ ਦੇ ਡਰ ਅਤੇ ਮਨੁੱਖੀ ਸ਼ਕਤੀ ਦੀ ਵਿਆਪਕ ਘਾਟ ਨੂੰ ਦੂਰ ਕੀਤਾ ਗਿਆ।

Comment here