ਸਿਹਤ-ਖਬਰਾਂਖਬਰਾਂਦੁਨੀਆ

ਓਮੀਕ੍ਰੋਨ ਦਾ ‘ਸਟਿੱਲਥ ਵਰਜ਼ਨ’ ਟੈਸਟ ਚ ਵੀ ਨੀ ਫੜਿਆ ਜਾਂਦਾ

ਨਵੀਂ ਦਿੱਲੀ- ਕਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਰੂਪ ਬਦਲਦਾ ਹੈ, ਜਿਸ ਨੇ ਖੋਜੀਆਂ ਨੂੰ ਫਿਕਰ ਚ ਪਾਇਆ ਹੈ। ਵਿਗਿਆਨੀਆਂ ਨੂੰ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਅਜਿਹੇ ਕੇਸ ਮਿਲੇ ਹਨ ਜਿਨ੍ਹਾਂ ਵਿਚ ਓਮੀਕ੍ਰੋਨ ਵੇਰੀਐਂਟ ਦਾ ਵੀ ਬਦਲਿਆ ਹੋਇਆ ਸਰੂਪ ਹੈ। ਯਾਨੀ ਹੁਣ ਓਮੀਕ੍ਰੋਨ ਵੀ ਦੋ ਤਰ੍ਹਾਂ ਦਾ ਹੋ ਗਿਆ ਹੈ, ਇਕ ਵਿਚ 50 ਮਿਊਟੇਸ਼ਨ ਹਨ ਜਦਕਿ ਦੂਸਰੇ ‘ਚ ਕੁਝ ਘੱਟ ਤੇ ਅਲੱਗ ਤਰ੍ਹਾਂ ਦੇ ਮਿਊਟੇਸ਼ਨ ਹੋਏ ਹਨ। ਓਰਿਜਨਲ ਓਮੀਕ੍ਰੋਨ ਤੇ ਨਵੇਂ ਵਾਲੇ ਵਰਜ਼ਨ ‘ਚ ਮਿਲੇ ਵੱਖਰੇਵਿਆਂ ਕਾਰਨ ਓਰਿਜਨਲ ਓਮੀਕ੍ਰੋਨ ਨੂੰ ਬੀਏ-1 ਨੰਬਰ ਦਿੱਤਾ ਗਿਆ ਹੈ ਜਦਕਿ ਨਵੇਂ ਓਮੀਕ੍ਰੋਨ ਨੂੰ ਬੀਏ2 ਨੰਬਰ ਨਾਲ ਪਛਾਣਿਆ ਜਾ ਰਿਹਾ ਹੈ। ਓਮੀਕ੍ਰੋਨ ਦੀ ਨਵੀਂ ਲਾਈਨ ਨੂੰ ਕੁਝ ਵਿਗਿਆਨੀ ਸਟਿੱਲਥ ਕਹੇ ਰਹੇ ਹਨ। ਸਟਿੱਲਥ ਦਾ ਮਤਲਬ ਹੁੰਦੈ ਚੋਰੀ-ਛਿਪੇ ਯਾਨੀ ਇਹ ਵੇਰੀਐਂਟ ਪਕੜ ‘ਚ ਨਹੀਂ ਆਉਂਦਾ। RTPCR Test ‘ਚ ਤਾਂ ਇਹ ਪਤਾ ਚੱਲ ਜਾਂਦਾ ਹੈ ਕਿ ਕੋਰੋਨਾ ਇਨਫੈਕਸ਼ਨ ਹੈ ਪਰ ਵਿਗਿਆਨੀ ਓਮੀਕ੍ਰੋਨ ਦਾਪ ਤਾ ਲਾਉਣ ਲਈ ਜਿਸ ਜੈਨੇਟਿਕ ਸੋਰਸ ਨੂੰ ਦੇਖਦੇ ਹਨ ਉਹ ਬੀਏ2 ‘ਚ ਸਿਰੇ ਤੋਂ ਗ਼ਾਇਬ ਹੁੰਦਾ ਹੈ। ਇਸ ਨਾਲ ਫ਼ਰਕ ਇਹ ਪੈਂਦਾ ਹੈ ਕਿ ਓਮੀਕ੍ਰੋਨ ਦੀ ਟ੍ਰੈਕਿੰਗ ਨਹੀਂ ਹੁੰਦੀ। ਕਿਸੇ ਨੂੰ ਕੋਰੋਨਾ ਹੋਇਆ ਹੈ ਤਾਂ ਇਹ ਪਤਾ ਚੱਲ ਜਾਵੇਗਾ ਪਰ ਉਹ ਓਮੀਕ੍ਰੋਨ ਇਨਫੈਕਸਨ ਹੈ ਜਾਂ ਨਹੀਂ, ਇਹ ਪਤਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਇਸ ਤੋਂ ਇਲਾਵਾ ਹਾਲੇ ਵੀ ਇਹ ਪਤਾ ਨਹੀਂ ਚੱਲਿਆ ਹੈ ਕਿ ਬੀਏ2 ਕਿੰਨਾ ਇਨਫੈਕਟਿਡ ਤੇ ਅਸਰਦਾਰ ਹੈ।

Comment here