ਲੰਡਨ-ਨਵੇਂ ਵੇਰੀਐਂਟ ਦੇ ਬਾਰੇ ’ਚ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ, ਹਾਲਾਂਕਿ ਸਬੂਤ ਦਰਸਾਉਂਦੇ ਹਨ ਕਿ ਇਹ ਜ਼ਿਆਦਾ ਆਸਾਨੀ ਨਾਲ ਫੈਲਦਾ ਹੈ। ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਕਹਿਰ ਨੂੰ ਰੋਕਣ ਦੇ ਉਦੇਸ਼ ਨਾਲ ਲਾਈਆਂ ਗਈਆਂ ਯਾਤਰਾ ਪਾਬੰਦੀਆਂ ਯੂਰਪ ’ਚ ਛੁੱਟੀਆਂ ਦੇ ਇਸ ਮਹੱਤਵਪੂਰਨ ਮੌਸਮ ’ਚ ਸੈਰ-ਸਪਾਟਾ ਉਦਯੋਗਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਨਿਯਮ ਸਖਤ ਹੋਣ ਕਾਰਨ ਲੋਕ ਆਪਣੀ ਯਾਤਰਾ ਨੂੰ ਮੁੜ ਪ੍ਰਬੰਧ ਜਾਂ ਰੱਦ ਕਰ ਰਹੇ ਹਨ। ਯੂਰੋਸਟਾਰ, ਜੋ ਇੰਗਲਿਸ਼ ਚੈਨਲ ’ਚ ਟਰੇਨਾਂ ਦਾ ਸੰਚਾਲਨ ਕਰਦਾ ਹੈ, ਨੇ ਬ੍ਰਿਟੇਨ ਤੋਂ ਆਉਣ-ਜਾਣ ਲਈ ਨਵੀਆਂ ਯਾਤਰਾ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਫਰਾਂਸ ਦੇ ਲਈ ਟਿਕਟਾਂ ਦੀ ਵਿਕਰੀ ਕੀਤੀ।
ਮਿਸ਼ੀਗਨ ਯੂਨੀਵਰਸਿਟੀ ’ਚ ਗ੍ਰੈਜੂਏਟ ਕਰ ਰਹੀ 29 ਸਾਲਾ ਵਿਦਿਆਰਥਣ ਅਮਾਂਡਾ ਵ੍ਹੀਲਾਕ ਨੇ ਆਪਣੇ ਸਾਥੀ ਨਾਲ ਫਰਾਂਸ ਦੀ ਯਾਤਰਾ ਰੱਦ ਕਰ ਦਿੱਤੀ ਕਿਉਂਕਿ ਉਥੇ ਮਾਮਲੇ ਵਧ ਗਏ ਹਨ।
ਵ੍ਹੀਲਾਕ ਨੂੰ ਡਰ ਸੀ ਕਿ ਉਹ ਆਪਣੀ ਯਾਤਰਾ ਦਾ ਜ਼ਿਆਦਾ ਸਮਾਂ ਇਨਫੈਕਟਿਡ ਹੋਣ ਤੋਂ ਬਚਣ ਦੀਆਂ ਕੋਸ਼ਿਸ਼ਾਂ ’ਚ ਬਿਤਾ ਦੇਵੇਗੀ ਅਤੇ ਇਸ ਤਰ੍ਹਾਂ ਉਹ ਫਰਾਂਸ ’ਚ ਹੋਣ ਦਾ ਪੂਰਾ ਫਾਇਦਾ ਨਹੀਂ ਚੁੱਕ ਸਕੇਗੀ। ਬ੍ਰਿਟੇਨ ’ਚ ਮੌਜੂਦਾ ਸਮੇਂ ’ਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜੋ ਪੱਬ ਅਤੇ ਰੈਸਟੋਰੈਂਟ ਲਈ ਇਕ ਝਟਕਾ ਹੈ, ਜਿਨ੍ਹਾਂ ਨੇ ਕ੍ਰਿਸਮਸ ਲਈ ਪਾਰਟੀਆਂ ਨੂੰ ਵੱਡੇ ਪੱਧਰ ’ਤੇ ਰੱਦ ਹੁੰਦੇ ਦੇਖਿਆ ਹੈ। ਬ੍ਰਿਟੇਨ ਦੇ ਟ੍ਰੇਜਰੀ ਮੁਖੀ ਰਿਸ਼ੀ ਸਨਕ ਨੇ ਬੀਤੇ ਵੀਰਵਾਰ ਨੂੰ ਖੇਤਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਿਆ।

Comment here