ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਓਮੀਕਰੋਨ ਸੰਕਟ- ਜੈਸਿੰਡਾ ਨੇ ਵਿਆਹ ਟਾਲਿਆ

ਵਲਿੰਗਟਨ-ਵਿਸ਼ਵ ਭਰ ਵਿੱਚ ਇੱਕ ਵਾਰ ਫੇਰ ਕਰੋਨਾ ਦਾ ਕਹਿਰ ਹੈ। ਵੈਕਸੀਨੇਸ਼ਨ ਦੇ ਬਾਵਜੂਦ ਲੋਕ ਇਸ ਦੀ ਲਪੇਟ ਵਿੱਚ ਆ ਰਹੇ ਹਨ ਪਰ ਰਾਹਤ ਵਾਲੀ ਗੱਲ ਹੈ ਕਿ ਕਰੋਨਾ ਦਾ ਨਵਾਂ ਓਮੀਕਰੋਨ ਵੇਰੀਐਂਟ ਮਨੁੱਖੀ ਜਾਨਾਂ ਲਈ ਬਹੁਤਾ ਘਾਤਕ ਨਹੀਂ ਹੈ। ਲਗਭਗ ਸਾਰੇ ਦੇਸ਼ ਇਸ ਨਵੇਂ ਵੇਰੀਐਂਟ ਨਾਲ ਜੂਝ ਰਹੇ ਹਨ। ਕਈ ਦੇਸ਼ ਸਖਤ ਪਾਬੰਦੀਆਂ ਵੀ ਲਗਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਦੇਸ਼ ਨਿਊਜ਼ੀਲੈਂਡ ਵੀ ਹੈ। ਉੱਥੇ ਹੀ ਕੋਰੋਨਾ ਨਾਲ ਹਾਲਾਤ ਇੰਨੇ ਖਰਾਬ ਹਨ ਕਿ ਸਰਕਾਰ ਨੂੰ ਸਖਤ ਪਾਬੰਦੀਆਂ ਲਗਾਉਣੀਆਂ ਪਈਆਂ। ਹਾਲਤ ਏਨੀ ਨਾਜ਼ੁਕ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ  ਓਮੀਕਰੋਨ ਪਾਬੰਦੀਆਂ ਦੇ ਵਿਚਕਾਰ ਆਪਣਾ ਵਿਆਹ ਰੱਦ ਕਰ ਦਿੱਤਾ।  ਨਿਊਜ਼ੀਲੈਂਡ ਵਿੱਚ ਐਤਵਾਰ ਅੱਧੀ ਰਾਤ ਤੋਂ ਸਖ਼ਤ ਕੋਰੋਨਾ ਨਿਯਮ ਲਾਗੂ ਹੋ ਗਏ ਹਨ। ਇਨ੍ਹਾਂ ਵਿੱਚ ਮਾਸਕ ਪਹਿਨਣ ਅਤੇ ਸੀਮਤ ਲੋਕਾਂ ਦੇ ਇਕੱਠੇ ਵਰਗੀਆਂ ਪਾਬੰਦੀਆਂ ਹਨ। ਅਜਿਹਾ ਹਾਲ ਹੀ ਵਿੱਚ ਉੱਤਰ ਤੋਂ ਦੱਖਣੀ ਟਾਪੂਆਂ ਤੱਕ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੇ ਫੈਲਣ ਕਾਰਨ ਕੀਤਾ ਗਿਆ ਹੈ।  ਬਾਰ ਅਤੇ ਰੈਸਟੋਰੈਂਟ ਅਤੇ ਵਿਆਹਾਂ ਵਰਗੇ ਸਮਾਗਮ 100 ਲੋਕਾਂ ਤੱਕ ਸੀਮਿਤ ਹੋਣਗੇ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ, ‘ਮੇਰਾ ਵਿਆਹ ਅੱਗੇ ਨਹੀਂ ਵਧ ਰਿਹਾ।’ ਉਨ੍ਹਾਂ ਨੇ ਕਿਹਾ ਕਿ ਜੋ ਵੀ ਅਜਿਹੇ ਹਾਲਾਤ ਵਿਚ ਫਸ ਜਾਂਦਾ ਹੈ, ਉਸ ਲਈ ਉਸ ਨੂੰ ਅਫ਼ਸੋਸ ਹੈ। ਆਰਡਰਨ ਨੇ ਆਪਣੇ ਵਿਆਹ ਦੀ ਤਾਰੀਖ ਦਾ ਖੁਲਾਸਾ ਨਹੀਂ ਕੀਤਾ, ਪਰ ਇਹ ਅਫਵਾਹ ਸੀ ਕਿ ਇਹ ਜਲਦੀ ਹੀ ਹੋਣਾ ਸੀ, ਪਰ ਕੋਵਿਡ ਕਾਰਨ ਫਿਲਹਾਲ ਇਹ ਖੁਸ਼ੀ ਟਾਲਣੀ ਪਈ ਹੈ।

Comment here