ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਓਮੀਕਰੋਨ ਬੀਏ.5 ਦੇ ਤੇਜ਼ੀ ਨਾਲ ਫੈਲਣ ਦੇ ਸੰਕੇਤ-ਮਾਹਿਰ

ਸ਼ਿਕਾਗੋ-ਕੋਰੋਨਾ ਮਹਾਂਮਾਰੀ ਦੇ ਨਵੇਂ ਤੋਂ ਨਵੇਂ ਵਾਇਰਸ ਸਾਹਮਣੇ ਆ ਰਹੇ ਹਨ। ਹੁਣ ਇੱਕ ਵਾਰ ਫਿਰ ਕੋਰੋਨਾ ਵਾਇਰਸ ਓਮੀਕ੍ਰੋਨ ਦਾ ਨਵਾਂ ਵੈਰੀਅੰਟ ਸਾਹਮਣੇ ਆਇਆ ਹੈ। ਇਹ ਓਮੀਕ੍ਰੋਨ ਬੀਏ.5 ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ ਸਿਹਤ ਵਿਗਿਆਨੀ ਇਸ ‘ਤੇ ਖੋਜ ਕਰ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਖੋਜ ਵਿੱਚ ਦੱਸਿਆ ਹੈ ਕਿ ਵੈਰੀਅੰਟ ਹਰ ਮਹੀਨੇ ਹੀ ਮਨੁੱਖ ਨੂੰ ਆਪਣੀ ਲਪੇਟ ਵਿੱਚ ਲਵੇਗਾ। ਭਾਵ ਕਿ ਤੁਸੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਪਰ ਮਹੀਨੇ ਵਿੱਚ ਇੱਕ ਵਾਰ ਤੁਹਾਡੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਵੇਗੀ ਹੀ। ਵਿਗਿਆਨੀਆਂ ਵੱਲੋਂ ਇਹ ਚੇਤਾਵਨੀ ਅਮਰੀਕੀ ਲੋਕਾਂ ਤੋਂ ਇਲਾਵਾ ਦੁਨੀਆ ਭਰ ਵਿੱਚ ਦਿੱਤੀ ਗਈ ਹੈ। ਇਸ ਨਵੀਂ ਚੇਤਾਵਨੀ ਨਾਲ ਲੋਕਾਂ ਵਿੱਚ ਖੌਫ ਵੇਖਿਆ ਜਾ ਰਿਹਾ ਹੈ।
ਓਮੀਕਰੋਨ ਬੀਏ.5 ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਵਾਂ ਵੇਰੀਐਂਟ ਬਾਕੀ ਦੇ ਮੁਕਾਬਲੇ ਬਹੁਤ ਜਲਦੀ ਕਿਸੇ ਨੂੰ ਲਪੇਟ ‘ਚ ਲੈਂਦਾ ਹੈ। ਹੁਣ ਇਹ ਵਾਇਰਸ ਕੁਝ ਹੀ ਹਫਤਿਆਂ ‘ਚ ਫਿਰ ਤੋਂ ਆਪਣੇ ਸ਼ਿਕਾਰ ‘ਤੇ ਹਮਲਾ ਕਰ ਰਿਹਾ ਹੈ। ਯਾਨੀ ਜਿਵੇਂ ਹੀ ਤੁਹਾਡਾ ਨਤੀਜਾ ਨੈਗੇਟਿਵ ਆਉਂਦਾ ਹੈ, ਕੁਝ ਹਫ਼ਤਿਆਂ ਬਾਅਦ ਤੁਸੀਂ ਦੁਬਾਰਾ ਇਸ ਦਾ ਸ਼ਿਕਾਰ ਹੋ ਸਕਦੇ ਹੋ।ਓਮੀਕਰੋਨ ਬੀਏ.5 ਨੇ ਹੁਣ ਤੱਕ ਦੇ ਮਿਊਟੈਂਟਸ ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲਣ ਦੇ ਸੰਕੇਤ ਦਿਖਾਏ ਹਨ।
ਆਸਟਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਐਂਡਰਿਊ ਰੌਬਰਟਸਨ ਨੇ ਕਿਹਾ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਦਾ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਕੋਰੋਨਾ ਸੰਕਰਮਿਤ ਨਹੀਂ ਕਰੇਗਾ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਵਾਇਰਸ ਉਨ੍ਹਾਂ ਨੂੰ ਵੀ ਆਪਣੀ ਲਪੇਟ ‘ਚ ਲੈ ਰਿਹਾ ਹੈ। ਫਰਕ ਸਿਰਫ ਇਹ ਹੈ ਕਿ ਇਨ੍ਹਾਂ ਲੋਕਾਂ ਦੀ ਟੈਸਟ ਰਿਪੋਰਟ ਪਾਜ਼ੇਟਿਵ ਆ ਰਹੀ ਹੈ, ਪਰ ਇਹ ਘਾਤਕ ਨਹੀਂ ਹੈ। ਇਸ ਦੇ ਨਾਲ ਹੀ ਇਸ ਨਵੇਂ ਵੇਰੀਐਂਟ ਬਾਰੇ ਮਾਹਿਰਾਂ ਨੇ ਕਿਹਾ ਕਿ ਜਦੋਂ ਤੋਂ ਇਹ ਆਇਆ ਹੈ, ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਚਾਰ ਹਫ਼ਤਿਆਂ ਵਿੱਚ ਇੱਕ ਵਿਅਕਤੀ ਨੂੰ ਦੁਬਾਰਾ ਸੰਕਰਮਿਤ ਕਰ ਸਕਦਾ ਹੈ।

Comment here