ਸਿਹਤ-ਖਬਰਾਂਖਬਰਾਂਦੁਨੀਆ

ਓਮੀਕਰੋਨ ਨੂੰ ਹਲਕੇ ‘ਚ ਨਾ ਲਓ-ਡਬਲਿਯੂਐਚਓ

ਨਵੀਂ ਦਿੱਲੀ- ਭਾਰਤ ਵਿੱਚ ਓਮੀਕ੍ਰੋਨ ਦੇ ਲਗਪਗ ਦੋ ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਓਮੀਕ੍ਰੋਨ ਦੇ ਨਾਲ-ਨਾਲ ਕੋਰੋਨਾ ਇਨਫੈਕਸ਼ਨ ਨੇ ਵੀ ਤੇਜ਼ੀ ਫੜ ਲਈ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਓਮੀਕਰੋਨ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਡਬਲਿਯੂਐਚਓ ਨੇ ਕਿਹਾ ਕਿ ਓਮੀਕੋ੍ਰੋਨ ਦੇ ਵਧਦੇ ਮਾਮਲਿਆਂ ਕਾਰਨ ਨਵੇਂ ਅਤੇ ਘਾਤਕ ਵੇਰੀਐਂਟਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਗਠਨ ਦੀ ਸੀਨੀਅਰ ਐਮਰਜੈਂਸੀ ਅਧਿਕਾਰੀ ਕੈਥਰੀਨ ਸਮਾਲਵੁੱਡ ਨੇ ਕਿਹਾ ਕਿ ਇਸ ਤੋਂ ਸਾਵਧਾਨ ਰਹਿਣਾ ਪਵੇਗਾ। ਅਧਿਕਾਰੀ ਨੇ ਕਿਹਾ ਕਿ ਓਮੀਕ੍ਰੋਨ ਨੂੰ ਹਲਕੇ ‘ਚ ਲੈਣ ਦੀ ਗਲਤੀ ਨਾ ਕਰੋ। ਉਨ੍ਹਾਂ ਕਿਹਾ ਕਿ ਜ਼ੁਕਾਮ, ਖਾਂਸੀ ਨੂੰ ਆਮ ਬਿਮਾਰੀ ਮੰਨਣ ਦੀ ਗਲਤੀ ਨਾ ਕਰੋ। ਓਮੀਕੋ੍ਰਨ ਮੌਤ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਇਹ ਡੈਲਟਾ ਨਾਲੋਂ ਥੋੜ੍ਹਾ ਘੱਟ ਖ਼ਤਰਨਾਕ ਹੈ, ਫਿਰ ਵੀ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਦੱਸ ਦੇਈਏ ਕਿ ਓਮੀਕ੍ਰੋਨ 29 ਦਸੰਬਰ 2021 ਤਕ ਲਗਭਗ 128 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਅਧਿਕਾਰੀ ਨੇ ਕੋਵਿਡ ਮਰੀਜ਼ਾਂ ਨੂੰ 14 ਦਿਨਾਂ ਤਕ ਕੁਆਰੰਟਾਈਨ ‘ਚ ਰਹਿਣ ਦੀ ਸਲਾਹ ਦਿੱਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਘੱਟ ਇਨਫੈਕਸ਼ਨ ਵਾਲੇ ਦੇਸ਼ਾਂ ‘ਚ ਲੰਬੇ ਸਮੇਂ ਤਕ ਕੁਆਰੰਟਾਈਨ ਰਹਿਣ ਵਾਲੇ ਕੋਰੋਨਾ ਮਾਮਲਿਆਂ ਨੂੰ ਘਟਾਉਣ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ਾਂ ਦੀ ਆਰਥਿਕਤਾ ਨੂੰ ਚਲਦਾ ਰੱਖਣ ਲਈ ਕੁਆਰੰਟਾਈਨ ਦੀ ਛੋਟੀ ਮਿਆਦ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ।
ਬ੍ਰਿਟੇਨ ‘ਚ ਦੋ ਲੱਖ ਤੋਂ ਵੱਧ ਮਾਮਲੇ
ਓਮੀਕ੍ਰੋਨ ਯੂਰਪ ਸਮੇਤ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ। ਬ੍ਰਿਟੇਨ ‘ਚ ਪਿਛਲੇ 24 ਘੰਟਿਆਂ ਵਿਚ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਬਿਨਾ ਲਾਕਡਾਊਨ ਦੇ ਇਨਫੈਕਸ਼ਨ ਦੇ ਵਾਧੇ ਨਾਲ ਸਿੱਝ ਸਕਦਾ ਹੈ। ਇਟਲੀ ‘ਚ ਇਕ ਦਿਨ ਵਿਚ 1,70,844 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਟਲੀ ਵਿਚ ਵੀ 259 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

Comment here