ਟੋਰੰਟੋ-ਕੈਨੇਡਾ ਵਿਚ ਆਬਾਦੀ ਪੱਖੋ ਸਭ ਤੋਂ ਵੱਡੇ ਤੇ ਪੰਜਾਬੀਆਂ ਦੇ ਪਸੰਦੀਦਾ ਸੂਬੇ ਓਂਟਾਰੀਓ ਵਿਖੇ ਮੁੱਖ ਮੰਤਰੀ ਡੱਗ ਫੋਰਡ ਨੇ ਬੀਤੇ ਦਿਨੀਂ ਆਪਣੀ ਕੈਬਨਿਟ ਵਿਚ ਫੇਰਬਦਲ ਕਰ ਦਿੱਤਾ। ਅਸਲ ਵਿਚ ਸੂਬੇ ਵਿਚ ਜ਼ਮੀਨ ਲਈ ਪ੍ਰਾਪਰਟੀ ਡੀਲਰਾਂ ਦਾ ਲਿਹਾਜ਼ ਕਰਨ ਦੇ ਵਿਵਾਦਾਂ ਵਿਚ ਘਿਰੇ ਹਾਊਸਿੰਗ ਮੰਤਰੀ ਸਟੀਵ ਕਲਰਾਥ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਾਲ ਕਲਾਂਦਰਾ ਨੂੰ ਇਹ ਮੰਤਰਾਲਾ ਦਿੱਤਾ ਗਿਆ।
ਇਸੇ ਤਰ੍ਹਾਂ ਰੌਬ ਫਲੈਕ ਨੂੰ ਹਾਊਸਿੰਗ ਮੰਤਰੀ ਦੇ ਸਹਾਇਕ ਮੰਤਰੀ ਦਾ ਅਹੁਦਾ ਦਿੱਤਾ ਗਿਆ। ਸੂਬਾਈ ਖਜ਼ਾਨਾ ਬੋਰਡ ਦੇ ਮੁਖ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਓਂਟਾਰੀਓ ਦਾ ਨਵਾਂ ਟਰਾਂਸਪੋਰਟ ਮੰਤਰੀ, ਟੌਡ ਮਕਾਰਦੀ ਨੂੰ ਸਹਾਇਕ ਆਵਾਜਾਈ ਮੰਤਰੀ ਅਤੇ ਨੀਨਾ ਤਾਂਗੜੀ ਨੂੰ ਛੋਟੇ ਕਾਰੋਬਾਰਾਂ ਦੀ ਸਹਾਇਕ ਮੰਤਰੀ ਬਣਾਇਆ ਗਿਆ ਹੈ। ਕਾਰੋਲੀਨ ਮੁਲਰੋਨੀ ਨੂੰ ਆਵਾਜਾਈ ਮੰਤਰੀ ਤੋਂ ਬਦਲ ਕੇ ਪ੍ਰਭਮੀਤ ਸਿੰਘ ਸਰਕਾਰੀਆ ਦੀ ਜਗ੍ਹਾ ਖਜ਼ਾਨਾ ਬੋਰਡ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਫਰੈਂਚ ਮਾਮਲਿਆਂ ਦੇ ਮੰਤਰੀ ਵੀ ਬਣੇ ਰਹਿਣਗੇ।
ਓਂਟਾਰੀਓ ਦੀ ਸਰਕਾਰ ਵਿਚ ਇਸ ਸਮੇਂ 31 ਮੰਤਰੀ ਹਨ। ਸੰਖੇਪ ਵੇਰਵਾ ਇਸ ਤਰ੍ਹਾਂ ਹੈ-ਪ੍ਰਭਮੀਤ ਸਰਕਾਰੀਆ ਬਣੇ ਟਰਾਂਸਪੋਰਟ ਮੰਤਰੀ, ਕੈਰੋਲਿਨ ਮਲਰੋਨੀ, ਜੋ ਪਹਿਲਾਂ ਆਵਾਜਾਈ ਮੰਤਰੀ ਸੀ, ਹੁਣ ਖਜ਼ਾਨਾ ਬੋਰਡ ਦੀ ਪ੍ਰਧਾਨ ਬਣੀ, ਸਟੈਨ ਚੋ ਲੰਬੇ ਸਮੇਂ ਦੀ ਦੇਖਭਾਲ ਦੇ ਮੰਤਰੀ ਬਣੇ, ਰੌਬ ਫਲੈਕ ਹਾਊਸਿੰਗ ਦੇ ਐਸੋਸੀਏਟ ਮੰਤਰੀ ਬਣੇ, ਟੌਡ ਮੈਕਕਾਰਥੀ ਟਰਾਂਸਪੋਰਟ ਮੰਤਰੀ ਨੂੰ ਰਿਪੋਰਟਿੰਗ ਕਰਨ ਵਾਲੇ ਟਰਾਂਸਪੋਰਟੇਸ਼ਨ ਮੰਤਰੀ ਬਣੇ, ਨੀਨਾ ਟਾਂਗਰੀ ਆਰਥਿਕ ਵਿਕਾਸ, ਰੋਜ਼ਗਾਰ ਸਿਰਜਣਾ ਅਤੇ ਵਪਾਰ ਮੰਤਰੀ ਨੂੰ ਰਿਪੋਰਟ ਕਰਨ ਵਾਲੀ ਛੋਟੇ ਕਾਰੋਬਾਰ ਦੀ ਸਹਿਯੋਗੀ ਮੰਤਰੀ ਬਣੀ।
Comment here