ਸਿਆਸਤਖਬਰਾਂਦੁਨੀਆ

ਐੱਸ.ਸੀ.ਓ. ਮੀਟਿੰਗ ਲਈ ਭਾਰਤ ਨੇ ਪਾਕਿ ਦੇ ਰੱਖਿਆ ਨੂੰ ਭੇਜਿਆ ਸੱਦਾ

ਇਸਲਾਮਾਬਾਦ-ਮੀਡੀਆ ‘ਚ ਪ੍ਰਕਾਸ਼ਿਤ ਖ਼ਬਰ ਦੀ ਜਾਣਕਾਰੀ ਮੁਤਾਬਕ ਭਾਰਤ ਨੇ ਅਗਲੇ ਮਹੀਨੇ ਦਿੱਲੀ ਵਿਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਲਈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਸੱਦਾ ਭੇਜਿਆ ਹੈ। ਭਾਰਤ ਕੋਲ ਇਸ ਸਮੇਂ ਐੱਸ.ਸੀ.ਓ. ਦੀ ਪ੍ਰਧਾਨਗੀ ਹੈ, ਜਿਸ ਵਿੱਚ ਚੀਨ, ਭਾਰਤ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਪਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਮੈਂਬਰ ਹਨ। ਐੱਸ.ਸੀ.ਓ. ਪ੍ਰਧਾਨ ਹੋਣ ਕਰਕੇ ਭਾਰਤ ਨੇ ਕਈ ਮੀਟਿੰਗਾਂ ਦੀ ਮੇਜ਼ਬਾਨੀ ਕਰਨੀ ਹੈ। ਐੱਸ.ਸੀ.ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਮਈ ‘ਚ ਗੋਆ ‘ਚ ਹੋਣੀ ਹੈ, ਜਦਕਿ ਰੱਖਿਆ ਮੰਤਰੀਆਂ ਦੀ ਬੈਠਕ ਅਪ੍ਰੈਲ ‘ਚ ਨਵੀਂ ਦਿੱਲੀ ‘ਚ ਹੋਵੇਗੀ। ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਸ ਨੇ ਅਜੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਜਾਂ ਰੱਖਿਆ ਮੰਤਰੀ ਆਸਿਫ ਭਾਰਤ ਵਿਚ ਹੋਣ ਵਾਲੀਆਂ ਬੈਠਕਾਂ ਵਿਚ ਸ਼ਾਮਲ ਹੋਣਗੇ ਜਾਂ ਨਹੀਂ।
ਡਿਪਲੋਮੈਟਿਕ ਸੂਤਰਾਂ ਨੇ ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨਾਲ ਸੱਦਾ (ਪੱਤਰ) ਸਾਂਝਾ ਕੀਤਾ। ਭਾਰਤ ਨੇ ਅਜੇ ਤੱਕ ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੂੰ ਸੱਦਾ ਦਿੱਤਾ ਸੀ ਅਤੇ ਏ.ਸੀ.ਓ. ਵਿਦੇਸ਼ ਮੰਤਰੀਆਂ ਦੀ ਬੈਠਕ ਲਈ ਸੱਦਾ ਵੀ ਸਾਂਝਾ ਕੀਤਾ ਸੀ। ਖ਼ਬਰ ਮੁਤਾਬਕ ਪਾਕਿਸਤਾਨ ਦੇ ਚੀਫ਼ ਜਸਟਿਸ ਹਾਲਾਂਕਿ ਐੱਸ.ਸੀ.ਓ. ਚੀਫ਼ ਜਸਟਿਸ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਏ ਅਤੇ ਉਨ੍ਹਾਂ ਦੀ ਥਾਂ ’ਤੇ ਜਸਟਿਸ ਮੁਨੀਬ ਅਖਤਰ ਨੇ ਵੀਡੀਓ ਕਾਨਫਰੰਸ ਰਾਹੀਂ ਹਾਲ ਹੀ ਵਿੱਚ ਹੋਈ ਬੈਠਕ ਵਿੱਚ ਹਿੱਸਾ ਲਿਆ।

Comment here