ਅੰਮਿ੍ਤਸਰ – ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਡੇਰਾਵਾਦ ਤੋਂ ਬਾਅਦ ਵੱਡੀ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਦਾ ਮਾਮਲਾ ਸਿਆਸਤ ਤੇ ਸਮਾਜ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੰਜਾਬ ਵਿਚ ‘ਧਰਮ ਪਰਿਵਰਤਨ ਦੀ ਚੁਣੌਤੀ’ ਦਾ ਸਾਹਮਣਾ ਕਰਦਿਆਂ ਸ਼ੋ੍ਮਣੀ ਕਮੇਟੀ ਨੇ ਕਮਰਕਸੇ ਕਰ ਲਏ ਹਨ। ਪਿਛਲੇ 10 ਮਹੀਨਿਆਂ ਵਿਚ ਸ਼ੋ੍ਮਣੀ ਕਮੇਟੀ ਨੇ ਕਰੀਬ 50 ਹਜ਼ਾਰ ਪ੍ਰਾਣੀਆਂ ਨੁੰ ਅੰਮਿ੍ਤ ਛਕਾ ਕੇ, ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਸ ਸਾਲ ਅਕਤੂਬਰ ਤਕ ਕਰੀਬ 50 ਹਜਾਰ ਪ੍ਰਰਾਣੀਆਂ ਨੂੰ ਅੰਮਿ੍ਤ ਛਕਾਇਆ ਹੈ। ਉਨਾਂ ਕਿਹਾ ਕਿ ‘ਧਰਮ ਪਰਿਵਰਤਨ ਦੀ ਲਹਿਰ’ ਨੂੰ ਠੱਲ੍ਹ ਪਾਉਣ ਲਈ ਕੁਝ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਕੋਰੋਨਾ ਕਾਲ ਦੌਰਾਨ ਵੱਖ ਵੱਖ ਜਗ੍ਹਾ ‘ਤੇ ਸਿਹਤ ਸਹੂਲਤਾਂ ਦੇਣ ਲਈ ਕੈਂਪ ਲਾਏ ਸਨ। ਗੁਰੂ ਨਾਨਕ ਸਾਹਿਬ ਦਾ ਚਲਾਇਆ ਨਿਰਮਲ ਪੰਥ ਹਰ ਮਨੁੱਖ ਦੀ ਸੇਵਾ ਵਿਚ ਲੀਨ ਹੈ ਤੇ ਅਸੀਂ ਮਹਿਸੂਸ ਕੀਤਾ ਕਿ ਲੋਕਾਂ ਨੂੰ ਕੋਰੋਨਾ ਕਾਲ ਵਿਚ ਆਕਸੀਜਨ ਦੀ ਜ਼ਰੂਰਤ ਹੈ, ਉਸ ਦੇ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਗੁਰਬਾਣੀ, ਇਤਿਹਾਸ ਤੇ ਸਿੱਖ ਰਵਾਇਤਾਂ ਨਾਲ ਜੋੜਣ ਲਈ ਪਹਿਲ ਕੀਤੀ ਹੈ। ਘਰਿ ਘਰਿ ਅੰਦਰ ਧਰਮਸਾਲ ਲਹਿਰ ਨੇ ਬਹੁਤ ਵਧੀਆਂ ਨਤੀਜੇ ਦਿੱਤੇ ਹਨ। ਬੀਬੀ ਨੇ ਦਸਿਆ ਕਿ ਅਸੀਂ ਆਉਣ ਵਾਲੇ ਇਤਿਹਾਸਕ ਦਿਹਾੜਿਆਂ ਵਿਚ ਕੁਝ ਸਮਾਗਮ ਕਰਵਾ ਰਹੇ ਹਾਂ ਤੇ ਅੰਮਿ੍ਤ ਸੰਚਾਰ ਦਾ ਇੰਤਜ਼ਾਮ ਕੀਤਾ ਜਾਵੇਗਾ।
Comment here