ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਐੱਸ. ਐੱਫ਼. ਜੇ. ਨੇ ਲਾਈਵ ਬਹਿਸ ’ਚ ਜੈਸ਼ੰਕਰ ਨੂੰ ਦਿੱਤੀ ਚੁਣੌਤੀ

ਜਲੰਧਰ–‘ਸਿੱਖਸ ਫਾਰ ਜਸਟਿਸ’ ਦੇ ਜਨਰਲ ਕੌਸਲ ਨੇ ਵੀਡੀਓ ਮੈਸੇਜ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ‘ਕਨਿਸ਼ਕ ਬੰਬ ਧਮਾਕੇ ਪਿੱਛੇ ਕੌਣ ਹੈ–ਭਾਰਤ ਜਾਂ ਖਾਲਿਸਤਾਨ ਸਿੱਖ ਸਮਰਥਕ’ ’ਤੇ ਐੱਸ. ਐੱਫ਼. ਜੇ. ਦੇ ਨਾਲ ਟੀ. ਵੀ. ’ਤੇ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ‘ਸਿੱਖਸ ਫਾਰ ਜਸਟਿਸ’(ਐੱਸ. ਐੱਫ਼. ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਕੈਨੇਡਾ ਦੇ ਲੋਕਾਂ iਖ਼ਲਾਫ਼ ਏਅਰ ਇੰਡੀਆ ਫਲਾਈਟ 182 ’ਤੇ ਗੋਲ਼ੀਬਾਰੀ ਨੂੰ ਹੁਣ ਤਕ ਦਾ ਸਭ ਤੋਂ ਭਿਆਨਕ ਅੱਤਵਾਦੀ ਕਾਰਾ ਦੱਸਿਆ ਹੈ। ਪੰਨੂ ਨੇ ਕਿਹਾ ਕਿ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਤਲਵਿੰਦਰ ਸਿੰਘ ਪਰਮਾਰ ਨੂੰ ਕਦੇ ਵੀ ਕਸੂਰਵਾਰ ਨਹੀਂ ਠਹਿਰਾਇਆ ਗਿਆ ਸੀ, ਜਦੋਂਕਿ ਭਾਰਤੀ ਡਿਪਲੋਮੈਟਾਂ ਸੁਰਿੰਦਰ ਮਲਿਕ, ਬ੍ਰਿਜ ਮੋਹਨ ਲਾਲ ਅਤੇ ਦਵਿੰਦਰ ਸਿੰਘ ਆਹਲੂਵਾਲੀਆ ਨੂੰ ਜੁਲਾਈ 1985 ’ਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਵਰਣਨਯੋਗ ਹੈ ਕਿ ਖਾਲਿਸਤਾਨ ’ਤੇ ਦੂਜਾ ਜਨਮਤ ਸੰਗ੍ਰਹਿ ਕਰਵਾਉਣ ਦੀਆਂ ਤਿਆਰੀਆਂ ਵਿਚਕਾਰ ਭਾਰਤ ਨੇ ਕੈਨੇਡਾ ਨੂੰ ਇਕ ਹੋਰ ਡਿਮਾਰਸ਼ ਭੇਜਿਆ ਸੀ ਅਤੇ ਕਿਹਾ ਸੀ ਕਿ ਜਨਮਤ ਸੰਗ੍ਰਹਿ ਵੱਖਰੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਕਰਵਾਇਆ ਜਾਣਾ ਹੈ। ਭਾਰਤ ਸਰਕਾਰ ਨੇ ਭੇਜੇ ਨੋਟ ਵਿਚ ਓਟਾਵਾ ਨੂੰ 1985 ’ਚ ਕਨਿਸ਼ਕ ਜਹਾਜ਼ (ਏਅਰ ਇੰਡੀਆ ਦੀ ਫਲਾਈਟ 182) ’ਤੇ ਗੋਲ਼ੀਬਾਰੀ ਦੀ ਵੀ ਯਾਦ ਦਿਵਾਈ ਸੀ, ਜਿਸ ਨੂੰ ਅਟਲਾਂਟਿਕ ਮਹਾਸਾਗਰ ਦੇ ਉੱਪਰ ਉਡਾ ਦਿੱਤਾ ਗਿਆ ਸੀ। ਇਸ ਘਟਨਾ ’ਚ 268 ਕੈਨੇਡੀਅਨ ਨਾਗਰਿਕਾਂ ਸਮੇਤ ਸਾਰੇ 329 ਜਹਾਜ਼ ਯਾਤਰੀ ਮਾਰੇ ਗਏ ਸਨ।
ਜੈਸ਼ੰਕਰ ਦੇ ਨਾਲ ਟੀ. ਵੀ. ’ਤੇ ਲਾਈਵ ਬਹਿਸ ਲਈ ਸ਼ਰਤਾਂ ਰੱਖਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਕਨਿਸ਼ਕ ਤ੍ਰਾਸਦੀ ’ਚ ਭਾਰਤ ਦੀ ਭੂਮਿਕਾ ’ਤੇ ਕਈ ਸਵਾਲ ਚੁੱਕੇ ਹਨ। ਪੰਨੂ ਨੇ ਸਵਾਲ ਕੀਤਾ ਹੈ ਕਿ ਵਿਦੇਸ਼ ਮੰਤਰੀ ਸਪੱਸ਼ਟ ਕਰਨ ਕਿ ਭਾਰਤੀ ਡਿਪਲੋਮੈਟ ਸੁਰਿੰਦਰ ਮਲਿਕ, ਬ੍ਰਿਜ ਮੋਹਨ ਲਾਲ ਅਤੇ ਦਵਿੰਦਰ ਸਿੰਘ ਆਹਲੂਵਾਲੀਆ ਨੂੰ ਜੁਲਾਈ 1985 ’ਚ ਕੈਨੇਡਾ ਤੋਂ ਕਿਉਂ ਹਟਾਇਆ ਗਿਆ? ਨਾਲ ਹੀ ਪੰਨੂ ਨੇ ਵੀ ਪੁੱਛਿਆ ਹੈ ਕਿ ਭਾਰਤ ਨੇ ਰਿਪੁਦਮਨ ਮਲਿਕ ਅਤੇ ਤਲਵਿੰਦਰ ਸਿੰਘ ਪਰਮਾਰ iਖ਼ਲਾਫ਼ ਕਨਿਸ਼ਕ ਬੰਬ ਧਮਾਕੇ ’ਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ’ਚ ਕਦੇ ਕੋਈ ਅਪਰਾਧਕ ਮਾਮਲਾ ਦਰਜ ਕਿਉਂ ਨਹੀਂ ਕੀਤਾ?
ਵੀਜ਼ਾ ਦੇਣ ’ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਆਖਿਰ ਰਿਪੁਦਮਨ ਸਿੰਘ ਨੂੰ ਵੀਜ਼ਾ ਕਿਉਂ ਜਾਰੀ ਕੀਤਾ ਗਿਆ ਅਤੇ 1994 ’ਚ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਗਈ। ਪੰਨੂ ਨੇ ਸਵਾਲ ਕਰਦਿਆਂ ਕਿਹਾ ਕਿ ਜਦੋਂ ਰਿਪੁਦਮਨ ਏਅਰ ਇੰਡੀਆ ’ਤੇ ਗੋਲਾਬਾਰੀ ’ਚ ਆਪਣੀ ਭੂਮਿਕਾ ਲਈ ਕੈਨੇਡਾ ’ਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ ਤਾਂ ਭਾਰਤੀ ਬੈਂਕਾਂ ਨੇ ਰਿਪੁਦਮਨ ਮਲਿਕ ਨੂੰ 200 ਮਿਲੀਅਨ ਡਾਲਰ ਦਾ ਲਾਈਨ ਆਫ਼ ਕ੍ਰੈਡਿਟ ਕਿਉਂ ਜਾਰੀ ਕੀਤਾ। ਪੰਨੂ ਨੇ ਅੱਗੇ ਸਵਾਲ ਕੀਤਾ ਕਿ ਰਿਪੁਦਮਨ ਮਲਿਕ 2019 ਦੌਰਾਨ ਮੋਦੀ ਸਰਕਾਰ ਦੇ ਸਰਕਾਰੀ ਮਹਿਮਾਨ ਕਿਉਂ ਸਨ? ਰਾਅ ਦੇ ਚੀਫ਼ ਸਾਮੰਤ ਗੋਇਲ 2019 ’ਚ ਨਵੀਂ ਦਿੱਲੀ ’ਚ ਰਿਪੁਦਮਨ ਨੂੰ ਕਿਉਂ ਮਿਲੇ?

Comment here