ਅਪਰਾਧਸਿਆਸਤਖਬਰਾਂ

ਐੱਸ ਆਈ ਟੀ ਨੇ ਬੇਅਦਬੀ ਮਾਮਲੇ ਚ ਵਿਪਸਨਾ ਤੇ ਨੈਣ ਨੂੰ ਨੋਟਿਸ

ਸਿਰਸਾ- ਬਰਗਾੜੀ ਬੇਅਦਬੀ ਮਾਮਲੇ ਦੀ ਘਟਨਾ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਹੁਣ ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਸਨਾ ਇੰਸਾਂ ਤੇ ਸੀਨੀਅਰ ਵਾਈਸ ਚੇਅਰਮੈਨ ਡਾ. ਪੀਆਰ ਨੈਣ ਨੂੰ ਤਲਬ ਕੀਤਾ ਹੈ। ਨੋਟਿਸ ਦੇਣ ਲਈ ਐੱਸਆਈਟੀ ਦੀ ਇਕ ਟੀਮ ਏਐੱਸਆਈ ਰਵਨੀਤ ਦੀ ਅਗਵਾਈ ’ਚ ਸਿਰਸਾ ਪੁੱਜੀ ਤੇ ਇੱਥੇ ਡੇਰੇ ’ਚ ਮੈਨੇਜਮੈਂਟ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ ਨੋਟਿਸ ਦੇ ਸਬੰਧ ’ਚ ਜਾਣਕਾਰੀ ਦਿੱਤੀ। ਡੇਰੇ ’ਚ ਚੇਅਰਪਰਸਨ ਵਿਪਸਨਾ ਇੰਸਾਂ ਤੇ ਵਾਈਸ ਚੇਅਰਮੈਨ ਡਾ. ਪੀਆਰ ਨੈਣ ਡੇਰੇ ’ਚ ਹਾਜ਼ਰ ਨਹੀਂ ਮਿਲੇ। ਇਸ ਤੋਂ ਬਾਅਦ ਇਕ ਹੋਰ ਅਹੁਦੇਦਾਰ ਨੂੰ ਨੋਟਿਸ ਸੌਂਪਿਆ ਗਿਆ।

Comment here