ਅਪਰਾਧਸਿਆਸਤਖਬਰਾਂ

ਐੱਸ.ਆਈ.ਏ. ਨੇ ਜੰਮੂ ਕਸ਼ਮੀਰ ਦੇ ਕਈ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਸ਼੍ਰੀਨਗਰ-ਇਥੋਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ‘ਚ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਅੱਤਵਾਦੀ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ ‘ਚ ਸ਼ਨੀਵਾਰ ਸਵੇਰੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ‘ਚ ਕਈ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ। ਅਧਿਕਾਰੀਆਂ ਅਨੁਸਾਰ ਜਿਹੜੇ ਲੋਕਾਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ, ਉਨ੍ਹਾਂ ‘ਚ ਸਰਜਨ ਬਰਕਟੀ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਬਰਕਟੀ 2016 ‘ਚ ਘਾਟੀ ਦੀਆਂ ਸੜਕਾਂ ‘ਤੇ ਹੋਏ ਪ੍ਰਦਰਸ਼ਨਾਂ ਦੌਰਾਨ ਸੁਰਖੀਆਂ ‘ਚ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਨੇ ਐੱਸ.ਆਈ.ਏ. ਅਧਿਕਾਰੀਆਂ ਦਾ ਸਹਿਯੋਗ ਕੀਤਾ।

Comment here