ਸ੍ਰੀ ਫਤਹਿਗੜ੍ਹ ਸਾਹਿਬ-ਭਾਰਤ ਅਤੇ ਕਨੈਡਾ ਵਿੱਚ ਚੱਲ ਰਹੇ ਵਿਵਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਵੱਲੋਂ ਕਨੈਡਾ ਦੀ ਹਮਾਇਤ ਕਰਦੇ ਹੋਏ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਲਈ ਅਰਦਾਸ ਕਰਵਾਈ। ਉੱਥੇ ਹੀ ਉਹ ਹੱਥਾਂ ਵਿੱਚ ਕਨੈਡਾ ਦਾ ਝੰਡਾ ਵੀ ਲੈਕੇ ਪਹੁੰਚੇ। ਇਸ ਮੌਕੇ ਈਮਾਨ ਸਿੰਘ ਮਾਨ ਨੇ ਕਿਹਾ ਕਿ ਸਿੱਖਾਂ ਦੇ ਲਈ ਜਸਟਿਨ ਟਰੂਡੋ ਹਾਅ ਦਾ ਨਾਅਰਾ ਮਾਰਿਆ ਹੈ।
ਇਮਾਨ ਸਿੰਘ ਮਾਨ ਨੇ ਕਿਹਾ ਕਿ ਕੈਨੇਡਾ ਮੁਲਕ ਨੇ ਪੰਜਾਬ ਅਤੇ ਪੰਜਾਬੀਆਂ ਦੇ ਕਾਤਲਾਂ ’ਤੇ ਸਿੱਧੀ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੀਐੱਮ ਨੇ ਪੰਜਾਬੀਆਂ ਲਈ ਹਾਅ ਦਾ ਨਾਅਰਾ ਮਾਰਿਆ ਹੈ,ਇਸ ਲਈ ਸਿੱਖ ਕੌਮ ਉਨ੍ਹਾਂ ਦੀ ਰਿਣੀ ਹੈ ਅਤੇ ਅੱਜ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਦਰਬਾਰ ਸਾਹਿਬ ਵਿੱਚ ਕਰਨ ਆਏ ਹਾਂ। ਇਮਾਨ ਸਿੰਘ ਮਾਨ ਨੇ ਅੱਗੇ ਕਿਹਾ ਕਿ ਗੁਰੂ ਮਹਾਰਾਜ ਦੇ ਸਨਮੁੱਖ ਅਰਦਾਸ ਕਰਦੇ ਹਾਂ ਕਿ ਕੈਨੇਡਾ ਆਪਣੇ ਅਸੂਲਾਂ ’ਤੇ ਵੱਸਦਾ ਅਤੇ ਵੱਧਦਾ ਰਹੇ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿਹਤਯਾਬ ਰਹਿਣ।
ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਜ਼ਿਲ੍ਹਾ ਹੈੱਡਕੁਆਟਰ ਵਿਖੇ ਮੰਗ ਪੱਤਰ ਦੇਣਗੇ ਅਤੇ 9 ਅਕਤੂਬਰ ਨੂੰ ਥੈਂਕਸ ਗਿਵਿੰਗ ਡੇਅ ਉੱਤੇ ਸਿੱਖ ਕੌਮ ਨੂੰ ਆਪਣੇ ਘਰਾਂ, ਕਾਰੋਬਾਰਾਂ ’ਤੇ ਕੈਨੇਡੀਅਨ ਝੰਡੇ ਝੁਲਾਉਣ ਦੀ ਅਪੀਲ ਕਰਦੇ ਹੋਏ ਮਨੁੱਖੀ ਅਧਿਕਾਰਾਂ ਨੂੰ ਪਸੰਦ ਕਰਨ ਵਾਲਿਆਂ ਨੂੰ ਬੇਨਤੀ ਕਰਨਗੇ ਕਿ ਕੈਨੇਡਾ ਦੀ ਚੜ੍ਹਦੀ ਕਲਾ ਲਈ ਹਰੇਕ ਗੁਰੂਘਰ ’ਚ ਅਰਦਾਸ ਕਰਵਾਉਣ। ਉਨ੍ਹਾਂ ਕਿਹਾ ਕਿ ਅੱਜ ਤੱਕ ਨਾ ਕੋਰਟ-ਕਚਹਿਰੀਆਂ ਨੇ, ਨਾ ਸਰਕਾਰਾਂ ਨੇ ਅਤੇ ਨਾ ਹੀ ਪਾਰਲੀਮੈਂਟ ਨੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ਼ ਸਿੱਖ ਕੌਮ ਨੂੰ ਕਦੇ ਨਹੀਂ ਦਿਵਾਇਆ। ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਜਿਸ ਮੁਲਕ ਨੂੰ ਸਿੱਖਾਂ ਨੇ ਆਪਣਾ ਵਤਨ ਛੱਡ ਕੇ ਅਪਣਾਇਆ, ਉਹ ਅੱਜ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਉੱਤੇ ਪਹਿਰਾ ਦਿੰਦਾ ਹੈ ਅਤੇ ਜਿਸ ਮੁਲਕ ਵਿੱਚ ਸਿੱਖ ਜੰਮੇ ਸੀ, ਉੱਥੇ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ, ਕਾਨੂੰਨ ਤੋਂ ਵਾਂਝਾ ਰੱਖਿਆ ਜਾਂਦਾ ਹੈ।
ਐੱਸਪੀਜੀਸੀ ਨੇ ਜਸਟਿਨ ਟਰੂਡੋ ਲਈ ਕਰਵਾਈ ਅਰਦਾਸ

Comment here