ਅਪਰਾਧਸਿਆਸਤਖਬਰਾਂ

ਐੱਸਟੀਐੱਫ ਨੇ ਲਖਬੀਰ ਲੱਖਾ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਅੰਮ੍ਰਿਤਸਰ-ਅੰਮ੍ਰਿਤਸਰ ਐਸ.ਟੀ.ਐਫ ਪੰਜਾਬ ਜੀ ਦੀ ਅਗਵਾਈ ਹੇਠ ਡਰੋਨ ਰਾਹੀਂ ਹੈਰਇਨ ਅਤੇ ਨਜ਼ਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਐਸ.ਟੀ.ਐੱਫ ਵੱਲੋ ਇੱਕ ਉਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਉਪਰੇਸ਼ਨ ਦੌਰਾਨ ਮਿਤੀ 23-05-2023 ਨੂੰ ਡਰੇਨ ਰਾਹੀ ਬਾਰਡਰ ਪਾਰ ਪਾਕਿਸਤਾਨ ਤੋਂ ਹੈਰੋਇਨ ਅਤੇ ਨਜ਼ਾਇਜ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਲਖਬੀਰ ਸਿੰਘ ਉਰਫ ਲੱਖਾ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ਾ ਵਿੱਚ 01 ਚਾਇਨਾਂ ਮੇਡ ਡਰੋਨ, 01 ਕਿਲੋ 600 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ, 01 ਰਾਈਫਲ 315 ਬੋਰ, 01 ਸੈਮਸੰਗ ਟੈਥ ਤੇ 01 ਕਰੇਟਾ ਕਾਰ ਬ੍ਰਾਮਦ ਕੀਤੀ ਗਈ ਹੈ।
ਇਸ ਮੌਕੇ ਆਰੋਪੀ ਤਸਕਰ ਲਖਬੀਰ ਸਿੰਘ ਲੱਖਾ ਦੀ ਪੁੱਛਗਿੱਛ ਦੌਰਾਨ ਪਾਇਆ ਗਿਆ, ਕਿ ਉਹ ਕਾਫੀ ਸਮੇਂ ਤੋਂ ਹੈਰੋਇਨ ਅਤੇ ਨਜਾਇਜ਼ ਅਸਲੇ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ। ਗ੍ਰਿਫ਼ਤਾਰ ਆਰੋਪੀ ਲਖਬੀਰ ਸਿੰਘ ਉਰਫ ਲੱਖਾ ਦੇ ਬਾਰਡਰ ਪਾਰ ਪਾਕਿਸਤਾਨੀ ਹੈਰੋਇਨ ਅਤੇ ਅਸਲਾ ਤਸਕਰਾਂ ਨਾਲ ਸਬੰਧ ਹਨ, ਆਰੋਪੀ ਲਖਬੀਰ ਸਿੰਘ ਉਰਫ ਲੱਖਾ ਦੇ ਖ਼ਿਲਾਫ਼ ਪਹਿਲਾਂ ਵੀ ਐਸ.ਟੀ.ਐਫ ਦਾ ਮੁਕੱਦਮਾ ਨੰਬਰ 92 ਮਿਤੀ 16-05-2022 ਜੁਰਮ-21/23/61-85 ਐੱਨਡੀਪੀਐੱਸ/Act 25-54-59 Arms-act, 4,5 Explosive Act, 13,16,18,20 ਯੂਏਪੀ ਐਸ.ਟੀ.ਐਫ./ਜਿਲ੍ਹਾ ਐਸ.ਏ. ਐਸ. ਨਗਰ ਮੋਹਾਲੀ, ਬਾਈਨੋਮ ਦਰਜ ਰਜਿਸਟਰ ਹੈ। ਇਸ ਕੇਸ ਵਿੱਚ 09 ਆਰੋਪੀ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 05 ਕਿੱਲੋ ਹੈਰੋਇਨ, 02 ਪਾਕਿਸਤਾਨੀ ਫੋਨ ਸਿਮਾ ਦੀ ਬ੍ਰਾਮਦਗੀ ਕੀਤੀ ਗਈ ਸੀ। ਇਸੇ ਕੇਸ ਦੀ ਤਫ਼ਤੀਸ ਦੌਰਾਨ ਹੀ ਲੁਧਿਆਣਾ ਕੋਰਟ ਕੰਪਲੇਕਸ ਬੰਬ ਕਾਂਡ ਬਾਰੇ ਖੁਲਾਸਾ ਹੋਇਆ ਸੀ। ਇਸ ਕੇਸ ਵਿੱਚ ਵੀ ਲਖਬੀਰ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਜਾਣੀ ਅਤੇ ਇਸ ਕੇਸ ਵਿੱਚ ਉਸ ਦੀ ਭੂਮਿਕਾ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਣੀ ਹੈ।
ਵਰਣਨਯੋਗ ਹੈ ਕਿ ਗ੍ਰਿਫ਼ਤਾਰਸ਼ੁਦਾ ਹੈਰੋਇਨ ਅਤੇ ਅਸਲਾ ਤਸਕਰ ਲਖਬੀਰ ਸਿੰਘ ਉਰਫ ਲੱਖਾ ਉਕਤ ਆਪਣੇ ਪਾਕਿਸਤਾਨੀ ਅਕਾਵਾਂ ਦੇ ਇਸਾਰੇ ਤੇ ਹੈਰੋਇਨ ਅਤੇ ਅਸਲਾ ਤਸਕਰੀ ਦਾ ਕੰਮ ਕਾਰ ਕਰ ਰਿਹਾ ਹੈ। ਜਿਸ ਦੇ ਖ਼ਿਲਾਫ਼ ਪਹਿਲਾ ਵੀ ਐਸ.ਟੀ.ਐਫ. ਮੋਹਾਲੀ ਦੇ ਮੁਕੱਦਮੇ ਤੋਂ ਇਲਾਵਾ, ਇਕ ਹੋਰ ਮੁਕੱਦਮਾ ਨੰਬਰ 202/2020, ਜੁਰਮ 18/21/61/85 ਐੱਨਡੀਪੀਐੱਸ Act,411,414,420 ਆਈਪੀਸੀ-ਥਾਣਾ ਘਰਿੰਡਾ ਅੰਮ੍ਰਿਤਸਰ ਦਿਹਾਤੀ ਹੈਰੋਇਨ ਤਸਕਰੀ ਦਾ ਕੇਸ ਦਰਜ ਹੈ।
ਆਰੋਪੀ ਲਖਬੀਰ ਸਿੰਘ ਉਰਫ ਲੱਖਾ ਉਕਤ ਪਾਸੋਂ ਪੁੱਛਗਿੱਛ ਜਾਰੀ ਹੈ। ਜਿਸ ਦੇ ਪਾਕਿਸਤਾਨੀ ਤਸਕਰਾਂ ਅਤੇ ਪਾਕਿਸਤਾਨੀ ਏਜੰਸੀਆ ਨਾਲ ਸਬੰਧਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਬਰਾਮਦ ਮੋਬਾਇਲ ਫੋਨ ਦੀ ਛਾਣਬੀਨ ਕੀਤੀ ਜਾ ਰਹੀ ਹੈ। ਆਰੋਪੀ ਦੇ ਬਾਰਡਰ ਪਾਰ ਪਾਕਿਸਤਾਨ ਕੁਨੈਕਸ਼ਨ ਅਤੇ ਇਧਰ ਭਾਰਤ ਵਿੱਚ ਉਸਦੇ ਕਿਹੜੇ/ਕਿਹੜੇ ਤਸਕਰਾਂ ਨਾਲ ਲਿੰਕ ਹਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤਫਤੀਸ ਕੀਤੀ ਜਾਵੇਗੀ, ਆਰੋਪੀ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਆਸ ਹੈ।

Comment here