ਸ਼੍ਰੀਨਗਰ-ਘਾਟੀ ’ਚ ਕਾਨੂੰਨ ਵਿਵਸਥਾ ਨੂੰ ਵਿਗਾੜਣ ਅਤੇ ਸਿਆਸੀ ਮਾਮਲਿਆਂ ਨੂੰ ਲੈ ਕੇ ਸੁਰੱਖਿਆ ਫ਼ੋਰਸਾਂ ਨਾਲ ਪੱਥਰਬਾਜ਼ੀ ਦੀਆਂ ਘਟਨਾਵਾਂ ਨਾਲ ਆਮ ਨਾਗਰਿਕ ਵੀ ਜ਼ਖ਼ਮੀ ਹੋਏ ਹਨ। ਸੁਰੱਖਿਆ ਫ਼ੋਰਸਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਬਦਨਾਮ ਪੱਥਰਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ’ਚ ਜਾਂਚ ਏਜੰਸੀਆਂ ਨੇ ਕਸ਼ਮੀਰ ਦੇ ਇਕ ਬਦਨਾਮ ਪੱਥਰਬਾਜ਼ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੁਲਸ ਅਤੇ ਸੀ. ਆਰ. ਪੀ. ਐੱਫ. ਦੇ ਨਾਲ ਮਿਲ ਕੇ ਪੱਥਰਬਾਜ਼ ਦੇ ਜਲਦਾਗਰ ਸਥਿਤ ਘਰ ’ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਦਨਾਮ ਪੱਥਰਬਾਜ਼ ਦੀ ਪਛਾਣ ਅਰਸਲਾਨ ਫਿਰੋਜ਼ ਦੇ ਰੂਪ ’ਚ ਹੋਈ ਹੈ ਜੋ ਪੇਸ਼ੇ ਤੋਂ ਮਕੈਨਿਕ ਹੈ। ਸੂਤਰਾਂ ਨੇ ਦੱਸਿਆ ਕਿ ਰੰਗਰੇਥ ਅਤੇ ਹੈਦਰਪੋਰਾ ਮੁਕਾਬਲੇ ਦੌਰਾਨ ਹੋਈ ਪੱਥਰਬਾਜ਼ੀ ਦੀ ਘਟਨਾ ’ਚ ਵੀ ਇਸ ਦਾ ਹੱਥ ਹੋ ਸਕਦਾ ਹੈ। ਇਸ ਕਾਰਨ ਉਸ ਦੀ ਭੂਮਿਕਾ ਨੂੰ ਲੈ ਕੇ ਐੱਨ. ਆਈ. ਏ. ਨੇ ਛਾਪੇਮਾਰੀ ਕੀਤੀ ਹੈ।
ਐੱਨ. ਆਈ. ਏ. ਵਲੋਂ ਪੱਥਰਬਾਜ਼ ਅਰਸਲਾਨ ਫਿਰੋਜ਼ ਗ੍ਰਿਫ਼ਤਾਰ

Comment here