ਅਪਰਾਧਖਬਰਾਂ

ਐੱਨ.ਆਈ.ਏ. ਵਲੋਂ ਅਲਕਾਇਦਾ ਦੇ ਲਿੰਕ ਟੋਲਣ ਲਈ ਕਸ਼ਮੀਰ ‘ਚ ਛਾਪਾਮਾਰੀ

ਸ਼੍ਰੀਨਗਰ- ਦੇਸ਼ ਵਿਰੋਧੀ ਤਾਕਤਾਂ ਦਾ ਪਰਦਾਫਾਸ਼ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ ਸਰਗਰਮ ਹੈ, ਏਜੰਸੀ ਨੇ ਹਾਲ ਹੀ ਵਿੱਚ ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ ਮਾਮਲਿਆਂ ਦਾ ਖੁਲਾਸਾ ਜੁਲਾਈ ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਸੂਇਹ ਮਾਮਲੇ ਅਲ-ਕਾਇਦਾ ਦੇ ਉਮਰ ਹਲਮੰਡੀ ਨਾਲ ਜੁੜਿਆ ਹੋਇਆ ਹੈ, ਜੋ ਹੋਰ ਦੋਸ਼ੀਆਂ ਨਾਲ ਏ.ਕਿਊ.ਆਈ.ਐੱਸ. (ਭਾਰਤੀ ਉਪਮਹਾਦਵੀਪ ਵਿੱਚ ਅਲ-ਕਾਇਦਾ) ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਸੀ, ਇਸ ਦੇ ਨਾਲ ਹੀ ਅੰਸਾਰ ਗਜਵਤੁਲ ਹਿੰਦ (ਏ.ਜੀ.ਐੱਚ.) ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਕੰਮ ਲਈ ਹਥਿਆਰ ਅਤੇ ਧਮਾਕਾਖੇਜ ਪਦਾਰਥ ਪਹਿਲਾਂ ਹੀ ਉਪਲੱਬਧ ਕਰਾਏ ਜਾ ਚੁੱਕੇ ਸਨ। ਉੱਤਰ ਪ੍ਰਦੇਸ਼ ਵਿੱਚ 7 ਜੁਲਾਈ 2021 ਨੂੰ ਪਹਿਲਾਂ ਇਸ ਮਾਮਲੇ ਨੂੰ ਏ.ਟੀ.ਐੱਸ. ਨੇ ਦਰਜ ਕੀਤਾ ਸੀ ਫਿਰ ਬਾਅਦ ਵਿੱਚ ਐੱਨ.ਆਈ.ਏ. ਨੇ 29 ਜੁਲਾਈ ਨੂੰ ਮੁੜ ਇਸ ਮਾਮਲੇ ਨੂੰ ਦਰਜ ਕੀਤਾ। ਐੱਨ.ਆਈ.ਏ. ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੇ ਸੰਬੰਧ ਵਿੱਚ ਵੀਰਵਾਰ ਨੂੰ ਕਸ਼ਮੀਰ ਦੇ ਸ਼ੋਪੀਆਂ ਅਤੇ ਬਡਗਾਮ ਵਿੱਚ ਪੰਜ ਸਥਾਨਾਂ ‘ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਬਰਾਮਦ ਹੋਏ ਹਨ। ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਇਸ ਵਿੱਚ, ਐੱਨ.ਆਈ.ਏ. ਦੁਆਰਾ ਮਨੁਖੀ ਅਧਿਕਾਰ ਕਰਮਚਾਰੀ ਵਕੀਲ ਪਰਵੇਜ ਇਮਰੋਜ ਦੇ ਘਰ ਛਾਪੇਮਾਰੀ ਦੀ ਗੱਲ ਤੋਂ ਪਰਿਵਾਰ ਨੇ ਇਨਕਾਰ ਕੀਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਨੇ ਸ਼੍ਰੀਨਗਰ ਅਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ 4 ਥਾਵਾਂ ’ਤੇ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਜਿੱਥੇ ਐੱਨ. ਆਈ. ਏ. ਦੇ ਅਧਿਕਾਰੀ ਤਲਾਸ਼ੀ ਲੈ ਰਹੇ ਸਨ, ਉੱਥੇ ਹੀ ਵੱਡੀ ਗਿਣਤੀ ਵਿਚ ਪੁਲਸ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ। ਅਧਿਕਾਰੀਆਂ ਮੁਤਾਬਕ ਮਨੁੱਖੀ ਅਧਿਕਾਰ ਵਰਕਰ ਪਰਵੇਜ਼ ਇਮਰੋਜ਼ ਦੀ ਰਿਹਾਇਸ਼ ’ਤੇ ਛਾਪੇ ਦੀ ਕਾਰਵਾਈ ਕੀਤੀ ਗਈ। ਐੱਨ. ਆਈ. ਏ. ਦੇ ਛਾਪੇ ਦੀ ਤਾਜ਼ਾ ਕਾਰਵਾਈ ਉਦੋਂ ਹੋਈ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਮਨੁੱਖੀ ਅਧਿਕਾਰ ਵਰਕਰ ਖੁਰਰਮ ਪਰਵੇਜ਼ ਨੂੰ ਐੱਨ. ਆਈ. ਏ. ਨੇ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ ਵਿਚ ਗਿ੍ਰਫ਼ਤਾਰ ਕੀਤਾ ਸੀ। ਇਸ ਦਰਮਿਆਨ ਇਮਰੋਜ਼ ਦੇ ਪਰਿਵਾਰ ਨੇ ਛਾਪੇ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਛਾਪਾਮਾਰੀ ਵਾਲੀ ਖਬਰ ਬੇਬੁਨਿਆਦ ਹੈ।

Comment here