ਸਿਆਸਤਖਬਰਾਂਪ੍ਰਵਾਸੀ ਮਸਲੇ

ਐੱਚ-1ਬੀ ਵੀਜ਼ੇ ‘ਤੇ ਅਮਰੀਕਾ ਕਰ ਸਕਦਾ ਨਵੀਂ ਤਬਦੀਲੀਆਂ

ਨਵੀਂ ਦਿੱਲੀ-ਐੱਚ-1ਬੀ ਅਤੇ ਐੱਲ1ਵੀਜ਼ਿਆਂ ਉਤੇ ਅਮਰੀਕਾ ‘ਚ ਕੰਮ ਕਰ ਰਹੇ ਹਜ਼ਾਰਾਂ ਵਿਦੇਸ਼ੀ ਤਕਨੀਕੀ ਕਰਮਚਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਇਕ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦੇ ਤਹਿਤ ਅਮਰੀਕਾ ਪਾਇਲਟ ਆਧਾਰ ਉਤੇ ਕੁਝ ਸ਼੍ਰੇਣੀਆਂ ‘ਚ ਘਰੇਲੂ ਤੌਰ ਉਤੇ ਵੀਜ਼ਿਆਂ ਦੇ ਨਵੀਨੀਕਰਨ ਦੀ ਮੁੜ ਤੋਂ ਯੋਜਨਾ ਬਣਾ ਰਿਹਾ ਹੈ। ਜਿਸ ਦਾ ਟੀਚਾ ਅਗਲੇ ਕੁਝ ਸਾਲਾਂ ਤੱਕ ਦੇਸ਼ ਵਿੱਚ ਇਸ ਦੀ ਗਿਣਤੀ ਵਧਾਉਣਾ ਹੈ। ਪਾਇਲਟ ਪ੍ਰੋਜੈਕਟ, ਜੋ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਵੇਗਾ, ਜਦੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਤਾਂ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਇੱਕ ਵੱਡੀ ਰਾਹਤ ਹੋਵੇਗੀ।
2004 ਤੱਕ ਅਮਰੀਕਾ ਵਿੱਚ ਗੈਰ-ਪ੍ਰਵਾਸੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ, ਖਾਸ ਤੌਰ ਉਤੇ ਐੱਚ-1ਬੀ ਵੀਜ਼ੇ, ਨੂੰ ਅਮਰੀਕਾ ਵਿੱਚ ਹੀ ਨਵਿਆਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇਨ੍ਹਾਂ ਵੀਜ਼ਿਆਂ ਦੇ ਨਵੀਨੀਕਰਨ ਲਈ, ਖਾਸ ਤੌਰ ‘ਤੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਅਮਰੀਕਾ ਤੋਂ ਬਾਹਰ ਜਾਣਾ ਪੈਂਦਾ ਹੈ।
ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਐੱਚ-1ਬੀ ਵੀਜ਼ਾ ਦੀ ਮੋਹਰ ਲਗਾਉਣ ਲਈ ਆਪਣੇ ਦੇਸ਼ ਵਾਪਸ ਜਾਣਾ ਪੈਂਦਾ ਹੈ। ਫਿਲਹਾਲ ਅਮਰੀਕਾ ‘ਚ ਐੱਚ-1ਬੀ ਵੀਜ਼ਾ ਦੇ ਨਵੀਨੀਕਰਨ ਦੀ ਇਜਾਜ਼ਤ ਨਹੀਂ ਹੈ। ਇਹ ਨਵੀਨੀਕਰਨ ਸਿਰਫ਼ ਕਿਸੇ ਵੀ ਅਮਰੀਕੀ ਕੌਂਸਲੇਟ ‘ਤੇ ਹੀ ਕੀਤੇ ਜਾ ਸਕਦੇ ਹਨ। ਇਹ ਵਿਦੇਸ਼ੀ ਕਾਮਿਆਂ ਲਈ ਵੀ ਇੱਕ ਵੱਡੀ ਅਸੁਵਿਧਾ ਹੈ। ਖਾਸ ਤੌਰ ‘ਤੇ ਜਦੋਂ ਕਿਸੇ ਨੂੰ ਵੀਜ਼ਾ ਲਈ ਲਗਭਗ 800 ਦਿਨ ਉਡੀਕ ਕਰਨੀ ਪੈਂਦੀ ਹੈ।
ਐੱਚ-1ਬੀ ਵੀਜ਼ਾ ਇੱਕ ਵਾਰ ਵਿੱਚ ਤਿੰਨ ਸਾਲਾਂ ਲਈ ਜਾਰੀ ਕੀਤਾ ਜਾਂਦਾ ਹੈ। ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਕੁਝ ਕਿੱਤਿਆਂ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ।
ਇਹ ਉਹ ਕੰਮ ਹਨ ਜਿਨ੍ਹਾਂ ਲਈ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਲਈ ਇਸ ਵੀਜ਼ੇ ‘ਤੇ ਨਿਰਭਰ ਕਰਦੀਆਂ ਹਨ। ਇਸ ਸਾਲ ਦੇ ਅੰਤ ਵਿੱਚ ਅਮਰੀਕੀ ਸਰਕਾਰ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਬਿਨੈਕਾਰਾਂ ਨੂੰ ਵੀਜ਼ਾ ਨਵਿਆਉਣ ਲਈ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ।

Comment here