ਸਿਆਸਤਖਬਰਾਂ

ਐਸ ਵਾਈ ਐਲ ਮਾਮਲਾ ਫੇਰ ਗਰਮਾਇਆ

ਚੰਡੀਗੜ-ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਸਿਆਸਤ ਭਖੀ ਹੋਈ ਹੈ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਸਟੈਂਡ ਲਿਆ ਹੈ ਕਿ ਸਰਾਕਰ ਬਣੀ ਤਾਂ ਐਸਵਾਈਐਲ ਦਾ ਪਾਣੀ ਖੇਤਾਂ ਤੱਕ ਲੈ ਕੇ ਆਵਾਂਗੇ ਪਰ ਪੰਜਾਬ ਵਿੱਚ ਪਾਰਟੀ ਨੇ ਇਸ ਦੇ ਉਲਟ ਸੰਕੇਤ ਦਿੱਤੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਹੋਰ ਸੂਬੇ ਨੂੰ ਪਾਣੀ ਦੀ ਇੱਕ ਬੂੰਦ ਨਹੀਂ ਦੇਵਾਂਗੇ। ਭਾਵੇਂ ਇਸ ਲਈ ਸਾਨੂੰ ਆਪਣੀ ਜਾਨ ਵੀ ਕਿਉਂ ਨਾ ਕੁਰਬਾਨ ਕਰਨੀ ਪਵੇ। ਇਸ ਮੁੱਦੇ ਤੇ ਸਿਆਸਤ ਗਰਮਾਈ ਹੋਈ ਹੈ, ਹਰਿਆਣਾ ਪੰਜਾਬ ਖਿਲਾਫ ਇਸ ਮੁੱਦੇ ਤੇ ਸੁਪਰੀਮ ਕੋਰਟ ਚ ਜਾਣ ਦੀ ਤਿਆਰੀ ਕਰ ਰਿਹਾ ਹੈ ਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਨੂੰ ਸਵਾਲ ਕਰ ਰਹੀਆਂ ਹਨ ਕਿ ਹਰਿਆਣਾ ਦੀ ਸਰਗਰਮੀ ਨਾਲ ਸਿਝਣ ਲਈ ਪੰਜਾਬ ਸਰਕਾਰ ਦੀ ਕੀ ਤਿਆਰੀ ਹੈ, ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਰੇ ਮਾਮਲੇ ਤੇ ਚੁੱਪ ਵੱਟੀ ਹੋਈ ਹੈ।

Comment here