ਖਬਰਾਂਖੇਡ ਖਿਡਾਰੀਦੁਨੀਆ

ਐਸ਼ਲੇ ਬਾਰਟੀ ਬਣੀ ਆਸਟ੍ਰੇਲੀਆ ਓਪਨ ਦੀ ਚੈਂਪੀਅਨ

ਸਿਡਨੀ-ਆਸਟ੍ਰੇਲੀਆ ਓਪਨ 2022 ਮਹਿਲਾ ਸਿੰਗਲ ਦਾ ਖਿਤਾਬ ਮੇਜ਼ਬਾਨ ਦੇਸ਼ ਦੀ ਹੋਣਹਾਰ ਅਤੇ ਦੁਨੀਆ ਦੀ ਨੰਬਰ ਇੱਕ ਖਿਡਾਰੀ ਐਸ਼ਲੇ ਬਾਰਟੀ ਨੇ ਜਿੱਤ ਲਿਆ | ਐਸ਼ਲੇ ਬਾਰਟੀ ਨੇ ਅਮਰੀਕਾ ਦੀ ਡੇਨੀਅਲ ਕਾਲਿੰਸ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ | ਇਸ ਦੇ ਨਾਲ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਖਿਤਾਬੀ ਸੋਕਾ ਵੀ ਐਸ਼ਲੇ ਬਾਰਟੀ ਨੇ ਖ਼ਤਮ ਕਰ ਦਿੱਤਾ | ਐਸ਼ਲੇ ਬਾਰਟੀ ਦਾ ਇਹ ਆਸਟ੍ਰੇਲੀਆ ਓਪਨ ਦਾ ਪਹਿਲਾ ਗ੍ਰੈਂਡ ਸਲੈਮ ਹੈ, ਜਦਕਿ ਉਹ ਇਸ ਤੋਂ ਪਹਿਲਾਂ ਦੋ ਹੋਰ ਖਿਤਾਬ ਜਿੱਤ ਚੁੱਕੀ ਹੈ | ਮੈਲਬੋਰਨ ਦੇ ਰੋਡ ਲੇਵਰ ੲਰੇਨਾ ‘ਚ ਖੇਡੇ ਗਏ ਇਸ ਮੈਚ ‘ਚ ਦੁਨੀਆ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰੀ ਐਸ਼ਲੇ ਬਾਰਟੀ ਨੇ ਦੁਨੀਆ ਦੀ ਨੰਬਰ 30 ਖਿਡਾਰੀ ਡੇਨੀਅਲ ਕਾਲਿੰਸ ਨੂੰ 6-3 ਅਤੇ 7-6 (2) ਦੇ ਸਿੱਧੇ ਸੈੱਟਾਂ ‘ਚ ਹਰਾ ਕੇ ਤੀਜਾ ਗ੍ਰੈਂਡ ਸਲੈਮ ਜਿੱਤਿਆ | ਇਹ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ ਅਤੇ ਇੱਕ ਸਮੇਂ ‘ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਡੇਨੀਅਲ ਕਾਲਿੰਸ ਵਾਪਸੀ ਕਰ ਲਵੇਗੀ, ਪਰ ਐਸ਼ਲੇ ਬਾਰਟੀ ਨੇ ਸਮਝਦਾਰੀ ਨਾਲ ਕੰਮ ਲਿਆ | ਐਸ਼ਲੇ ਬਾਰਟੀ 1978 ਤੋਂ ਬਾਅਦ ਆਸਟ੍ਰੇਲੀਆ ਓਪਨ ਖਿਤਾਬ ਜਿੱਤਣ ਵਾਲੀ ਆਸਟ੍ਰੇਲੀਆਈ ਖਿਡਾਰੀ ਬਣ ਗਈ ਹੈ | ਇਸ ਤੋਂ ਪਹਿਲਾਂ ਕ੍ਰਿਸ ਓ ਨੀਲ ਨੇ ਆਖਿਰੀ ਵਾਰ ਇਹ ਖਿਤਾਬ ਜਿੱਤਿਆ ਸੀ |

Comment here