ਹੈਦਰਾਬਾਦ-ਹੁਣ ਟਵਿੱਟਰ ਨੂੰ ਐਕ੍ਸ ਦੇ ਨਾਮ ਤੋਂ ਜਾਣਿਆ ਜਾਵੇਗਾ ਅਤੇ ਇਸ ‘ਚ ਲਿਖੀ ਜਾਣ ਵਾਲੀ ਪੋਸਟ ਨੂੰ ‘ਐੱਨ ਐਕ੍ਸ’ ਕਿਹਾ ਜਾਵੇਗਾ। ਅੱਜ ਕਿਸੇ ਵੀ ਸਮੇਂ ਮਸਕ ਕੰਪਨੀ ਦਾ ਲੋਗੋ ਬਦਲ ਸਕਦੇ ਹਨ ਅਤੇ ਇਹ ਲੋਗੋ ਸਾਰਿਆਂ ਨੂੰ ਦਿਖਾਈ ਦੇਵੇਗਾ। ਟਵਿੱਟਰ ਦਾ ਨਵਾਂ ਲੋਗੋ ਅੱਜ ਹੀ ਲਾਈਵ ਹੋ ਸਕਦਾ ਹੈ। ਫਿਲਹਾਲ ਮਸਕ ਨੇ ਕੰਪਨੀ ਦਾ ਨਵਾਂ ਨਾਮ ਟਵੀਟ ਕਰਕੇ ਆਪਣੀ ਪ੍ਰੋਫਾਈਲ ਫੋਟੋ ਵੀ ਬਦਲ ਦਿੱਤੀ ਹੈ। ਉਨ੍ਹਾਂ ਨੇ ਐਕ੍ਸ ਨੂੰ ਆਪਣੀ ਪ੍ਰੋਫਾਈਲ ਫੋਟੋ ‘ਚ ਸੈੱਟ ਕੀਤਾ ਹੈ। ਇਹ ਐਕ੍ਸ ਦੀ ਉਹੀ ਤਸਵੀਰ ਹੈ, ਜੋ ਕੱਲ ਐਲੋਨ ਮਸਕ ਨੇ ਸ਼ੇਅਰ ਕੀਤੀ ਸੀ। ਐਲੋਨ ਮਸਕ ਨੂੰ ਐਕ੍ਸ ਸ਼ਬਦ ਕਾਫ਼ੀ ਪਸੰਦ ਹੈ ਅਤੇ ਉਨ੍ਹਾਂ ਦੀ ਹਰ ਕੰਪਨੀ ‘ਚ ਐਕ੍ਸ ਸ਼ਬਦ ਸ਼ਾਮਲ ਹੈ।
ਐਲੋਨ ਮਸਕ ਨੇ ਕੰਪਨੀ ਦਾ ਲੋਗੋ ਅਤੇ ਯੂਆਰਐੱਲ ਦੋਨੋ ਬਦਲ ਦਿੱਤੇ ਹਨ। ਹੁਣ ਤੁਹਾਨੂੰ ਟਵਿੱਟਰ.ਕਾਮ ਸਰਚ ਕਰਨ ਦੀ ਜਗ੍ਹਾਂ ਐਕ੍ਸ.ਕਾਮ ਸਰਚ ਕਰਨਾ ਹੋਵੇਗਾ। ਜੇਕਰ ਤੁਸੀਂ ਕਿਸੇ ਦੀ ਪ੍ਰੋਫਾਈਲ ਸਰਚ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਐਕ੍ਸ.ਕਾਮ/ਤੋਂ ਬਾਅਦ ਜਿਸ ਵਿਅਕਤੀ ਦੀ ਤੁਸੀਂ ਪ੍ਰੋਫਾਈਲ ਸਰਚ ਕਰ ਰਹੇ ਹੋ ਉਸਦਾ ਨਾਮ ਭਰਨਾ ਹੋਵੇਗਾ। ਇਸ ਤਰ੍ਹਾਂ ਉਸ ਵਿਅਕਤੀ ਦੀ ਪ੍ਰੋਫਾਈਲ ਖੁੱਲ ਜਾਵੇਗੀ। ਐਲੋਨ ਮਸਕ ਨੇ ਐਤਵਾਰ ਨੂੰ ਕੰਪਨੀ ਦੇ ਲੋਗੋ ਨੂੰ ਬਦਲਣ ਦੀ ਗੱਲ ਕਹੀ ਸੀ। ਇਸਦੇ ਲਈ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ ਜੇਕਰ ਅੱਜ ਰਾਤ ਤੱਕ ਕੋਈ ਵਧੀਆਂ ਐਕ੍ਸ ਲੋਗੋ ਪੋਸਟ ਹੁੰਦਾ ਹੈ, ਤਾਂ ਉਹੀ ਕੰਪਨੀ ਦਾ ਨਵਾਂ ਲੋਗੋ ਹੋਵੇਗਾ। ਕੱਲ ਸ਼ਾਮ ਹੀ ਮਸਕ ਨੇ ਇੱਕ ਵੀਡੀਓ ਪ੍ਰੋਫਾਈਲ ‘ਤੇ ਪਿਨ ਕੀਤੀ ਸੀ। ਇਸ ਵੀਡੀਓ ‘ਚ ਜੋ ਐਕ੍ਸ ਲੋਗੋ ਨਜ਼ਰ ਆਇਆ ਸੀ। ਉਹ ਲੋਗੋ ਹੀ ਐਲੋਨ ਮਸਕ ਨੇ ਆਪਣੀ ਪ੍ਰੋਫਾਈਲ ਫੋਟੋ ‘ਤੇ ਲਗਾਇਆ ਹੈ ਅਤੇ ਇਹ ਕੰਪਨੀ ਦਾ ਨਵਾਂ ਲੋਗੋ ਹੋ ਸਕਦਾ ਹੈ।
ਐਲੋਨ ਮਸਕ ਐਕ੍ਸ ਨੂੰ ਚੀਨ ਦੇ ਵੀਚੈਟ ਵਾਂਗ ਬਣਾਉਣਾ ਚਾਹੁੰਦੇ ਹਨ। ਵੀਚੈਟ ਮਸ਼ਹੂਰ ਸੋਸ਼ਲ ਮੀਡੀਆ ਐਪ ਹੋਣ ਦੇ ਨਾਲ-ਨਾਲ ਲੋਕਾਂ ਨੂੰ ਬੈਂਕਿੰਗ ਅਤੇ ਭੁਗਤਾਨ ਕਰਨ ਦੀ ਸੁਵਿਧਾ ਵੀ ਦਿੰਦਾ ਹੈ। ਹੁਣ ਇਹ ਸੁਵਿਧਾ ਮਸਕ ਐਕ੍ਸ ‘ਚ ਲਿਆਉਣਾ ਚਾਹੁੰਦੇ ਹਨ। ਐਕ੍ਸ ਦੀ ਸੀਈਓ ਲਿੰਡਾ ਨੇ ਕੱਲ ਇਸ ਵਿਸ਼ੇ ‘ਚ ਕੁਝ ਟਵੀਟਸ ਵੀ ਕੀਤੇ ਸੀ ਜਿਸ ‘ਚ ਉਨ੍ਹਾਂ ਨੇ ਕੰਪਨੀ ਦਾ ਰੋਡ ਮੈਪ ਲੋਗੋ ਦੇ ਨਾਲ ਸ਼ੇਅਰ ਕੀਤਾ ਸੀ। ਜਲਦ ਹੀ ਤੁਹਾਨੂੰ ਐਕ੍ਸ ‘ਤੇ ਵੀਡੀਓ ਕਾਲ, ਬੈਂਕਿੰਗ ਅਤੇ ਭੁਗਤਾਨ ਵਰਗੀਆਂ ਸੁਵਿਧਾਵਾਂ ਮਿਲਣਗੀਆਂ।
Comment here