ਅਜਬ ਗਜਬਖਬਰਾਂਦੁਨੀਆ

ਐਰਿਨ ਨੇ ਫਿਰ ਗਿਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ ਕਰਵਾਇਆ

ਨਿਊਯਾਰਕ-ਅੱਜਕਲ ਫਿਲਮਾਂ ‘ਚ ਦਾੜ੍ਹੀ-ਮੁੱਛਾਂ ਵਾਲੇ ਹੀਰੋ ਨੂੰ ਦੇਖ ਕੇ ਪ੍ਰਸ਼ੰਸਕ ਵੀ ਇਹ ਸ਼ੌਕ ਕਰਨ ਲੱਗ ਪਏ ਹਨ। ਕੁਝ ਲੋਕ ਵੱਖ-ਵੱਖ ਡਿਜ਼ਾਈਨ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਜਿਵੇਂ ਕੁਝ ਆਪਣੀ ਦਾੜ੍ਹੀ ‘ਚ ਰੰਗ ਕਰਵਾ ਕੇ, ਪਰ ਅੱਜ ਗੱਲ ਕਰ ਰਹੇ ਹਾਂ ਅਮਰੀਕਾ ਦੀ ਇਕ ਔਰਤ ਦੀ, ਜਿਸ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ। ਇਸ ਔਰਤ ਦਾ ਨਾਂ ਐਰਿਨ ਹਨੀਕਟ ਹੈ, ਜੋ ਅਮਰੀਕਾ ਦੇ ਮਿਸ਼ੀਗਨ ਸਟੇਟ ਦੀ ਰਹਿਣ ਵਾਲੀ ਹੈ। ਐਰਿਨ ਦੀ ਉਮਰ 38 ਸਾਲ ਦੇ ਕਰੀਬ ਹੈ। ਐਰਿਨ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਐਰਿਨ ਹਨੀਕਟ ਨਾਂ ਦੀ ਇਸ ਅੋਰਤ ਨੇ ਲਗਭਗ 2 ਸਾਲਾਂ ਵਿੱਚ ਆਪਣੀ 11.81 ਇੰਚ (29.9 ਸੈਂਟੀਮੀਟਰ) ਦਾੜ੍ਹੀ ਵਧਾ ਕੇ ਸਭ ਤੋਂ ਲੰਬੀ ਦਾੜ੍ਹੀ ਦਾ ਵਿਸ਼ਵ ਰਿਕਾਰਡ ਤੋੜਿਆ ਸੀ। ਉਸ ਨੂੰ ਪੋਲੀਸਿਸਟਿਕ ਅੰਡਕੋਸ਼ ਸਿੰਡਰੋਮ ਹੈ, ਜੋ ਕਿ ਇੱਕ ਅਜਿਹੀ ਸਥਿਤੀ ਹੈ ਜੋ ਹਾਰਮੋਨਲ ਅਸੰਤੁਲਨ ਦਾ ਕਾਰਨ ਬਣਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਅਨਿਯਮਿਤ ਮਾਹਵਾਰੀ, ਭਾਰ ਵਧਣਾ, ਬਾਂਝਪਨ, ਅਤੇ ਜ਼ਿਆਦਾ ਵਾਲ ਵਧ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਮਰਦ ਨਹੀਂ ਸਗੋਂ ਇਹ ਇਕ ਔਰਤ ਹੈ।

Comment here