ਸਿਆਸਤਖਬਰਾਂ

ਐਮ ਪੀ ਸੰਨੀ ਦਿਓਲ ਦੀ ਪਾਰਟੀ ਵਿਧਾਇਕ ਦੀ ਧੀ ਲਈ ਥਾਰ ਵਾਸਤੇ ਸਿਫਾਰਸ਼ੀ ਚਿੱਠੀ ਵਾਇਰਲ

ਗੁਰਦਾਸਪੂਰ  ਤੋਂ ਸੰਸਦ ਮੈਂਬਰ ਸਨੀ ਦਿਓਲ ਬੇਸ਼ਕ ਲੰਬੇ ਸਮੇਂ ਤੋਂ ਆਪਣੇ ਲੋਕਸਭਾ ਖੇਤਰ ਵਿਚ ਨਹੀਂ ਦਿਖੇ, ਪਰ ਉਹਨਾਂ ਵਲੋਂ ਮਹਿੰਦਰਾ ਏਜੰਸੀ ਨੂੰ ਇਕ ਚਿੱਠੀ ਲਿਖੀ ਗਈ ਹੈ ਕਿ ਛੇਤੀ ਤੋਂ ਛੇਤੀ ਸੁਜਾਨਪੁਰ  ਤੋਂ ਵਿਧਾਇਕ ਦਿਨੇਸ਼ ਕੁਮਾਰ ਬੱਬੂ ਦੀ ਬੇਟੀ ਨੂੰ ਥਾਰ ਗੱਡੀ  ਦੀ ਡਲਿਵਰੀ ਕੀਤੀ ਜਾਵੇ। ਸਨੀ ਦਿਓਲ ਦੀ ਇਹ ਚਿੱਠੀ ਵਾਇਰਲ ਹੋ ਗਈ ਹੈ ਅਤੇ ਹੁਣ ਆਮ ਲੋਕਾਂ ਦੀ ਪ੍ਰਤੀਕ੍ਰਿਆ ਵੀ ਸਾਮਣੇ ਆ ਰਹੀਆਂ ਹਨ।  ਸੰਨੀ ਦਿਓਲ ਵੱਲੋਂ ਲਿਖੀ ਚਿੱਠੀ ਐੱਸ.ਡੀ/ਐੱਮ.ਪੀ/84/ਐੱਮ.ਆਈ.ਐੱਸ.ਸੀ/2021 ਮਿਤੀ 12ਫਰਵਰੀ 2021 ਅੱਜ ਲੀਕ ਹੋਈ ਹੈ।  ਕਈ ਲੋਕ ਕਹਿ ਰਹੇ ਹਨ ਪਿਛਲੇਂ 8 ਮਹੀਨਿਆਂ ਤੋਂ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਾਰਡਰਾਂ ’ਤੇ ਸੜਕਾਂ ’ਤੇ ਰੁਲ ਰਹੇ ਹਨ, ਪਰ ਭਾਜਪਾ ਦੇ ਸੰਸਦ ਸੰਨੀ ਦਿਓਲ ਨੇ ਅੱਜ ਤੱਕ ਕਿਸਾਨਾਂ ਦੇ ਹੱਕ ’ਚ ਕੋਈ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਆਪਣੇ ਹਲਕੇ ਗੁਰਦਾਸਪੁਰ ਵਿਚ ਆ ਕੇ ਲੋਕਾਂ ਨੂੰ ਮਿਲੇ ਅਤੇ ਨਾ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕਦੀ ਧਿਆਨ ਦਿੱਤਾ। ਗੁਰਦਾਸਪੂਰ, ਬਟਾਲਾ ਅਤੇ ਪਠਾਨਕੋਟ ਦੇ ਲੋਕਾਂ ਨੂੰ ਇਕ ਵਾਰ ਵੀ ਮਿਲਣ ਨਹੀਂ ਆਏ। ਕੋਵਿਡ ਦੌਰਾਨ ਵੀ ਸਨੀ ਦਿਓਲ ਨੇ ਲੋਕਾਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਨੇ ਕਿਹਾ ਕਿ ਚਾਹੇ ਸਨੀ ਦਿਓਲ ਨੇ ਲੋਕਾਂ ਵਾਸਤੇ ਕੋਈ ਕੰਮ ਨਾ ਕੀਤਾ ਹੋਵੇ ਪਰ ਸਨੀ ਦਿਓਲ ਆਪਣੇ ਵਿਧਾਇਕ ਅਤੇ ਉਸਦੀ ਬੇਟੀ ਬਾਰੇ ਜਰੂਰ ਸੋਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰ ਸਨੀ ਦਿਓਲ ਨੇ ਇਕ ਵਾਰ ਵੀ ਕਿਸਾਨਾਂ ਬਾਰੇ ਵੀ ਭਾਜਪਾ ਦੇ ਵੱਡੇ ਲੀਡਰਾਂ ਨਾਲ ਬੈਠ ਕੇ ਗੱਲ ਨਹੀਂ ਕੀਤੀ। ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਚੋਣਾਂ ਨਾ ਲੜਣਾ ਕਿਉਂਕਿ ਇਸ ਵਾਰ ਤੁਹਾਡੀ ਜ਼ਮਾਨਤ ਹੀ ਜ਼ਬਤ ਹੋ ਜਾਵੇਗੀ। ਆਪਣੀ ਹੀ ਪਾਰਟੀ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਦੇ ਲਈ ਗੱਡੀ ਦੀ ਸਿਫਾਰਿਸ਼ ਕਰਨਾ ਸੰਸਦ ਸੰਨੀ ਦਿਓਲ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੰਸਦ ਸੰਨੀ ਦਿਓਲ ਨੂੰ ਗੱਡੀਆਂ ਦੀ ਚਿੰਤਾ ਛੱਡ ਕੇ ਕਿਸਾਨਾਂ ਦੇ ਹੱਕ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Comment here