ਨਵੀਂ ਦਿੱਲੀ- ਸਭ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ ਦੇ ਕਿੰਨੇ ਘੰਟੇ ਕੰਮ ਕਰਦੇ ਹਨ, ਉਹਨਾਂ ਲਈ ਆਪਣੇ ਫਰਜ਼ ਤੇ ਆਪਣਾ ਕੰਮ ਸਭ ਤੋਂ ਪਹਿਲਾਂ ਹੈ, ਉਹ ਆਪਣੀ ਟੀਮ ਤੋਂ ਆਪਣੇ ਸਾਥੀਆਂ ਤੋਂ ਵੀ ਅਜਿਹੀ ਹੀ ਸੁਹਰਿਦਤਾ ਤੇ ਇਮਾਨਦਾਰੀ ਕੰਮ ਪ੍ਰਤੀ ਭਾਲਦੇ ਹਨ। ਸੰਸਦ ਵਿੱਚ ਭਾਜਪਾ ਐਮਪੀਜ਼ ਦੀ ਗੈਰਹਾਜ਼ਰੀ ਤੋਂ ਉਹ ਬੇਹਦ ਖਫਾ ਹਨ। ਉਹਨਾਂ ਨੇ ਅੱਜ ਭਾਜਪਾ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਦਨ ਵਿਚ ਆਪਣੀ ਹਾਜ਼ਰੀ ਲਾਜ਼ਮੀ ਦਰਜ ਕਰਵਾਉਣੀ ਚਾਹੀਦੀ ਹੈ, ਭਾਵੇਂ ਮਹੱਤਵਪੂਰਨ ਬਿੱਲ ਸੂਚੀਬੱਧ ਹੋਣ ਜਾਂ ਨਾ ਹੋਣ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਭੇਜਿਆ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਇਹ ਗੱਲ ਕਹੀ। ਸੰਸਦ ‘ਚ ਭਾਜਪਾ ਮੈਂਬਰਾਂ ਦੀ ਗੈਰ-ਹਾਜ਼ਰੀ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਜੇ ਬੱਚਿਆਂ ਨੂੰ ਵਾਰ-ਵਾਰ ਟੋਕਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗਦਾ, ਆਪਣੇ ‘ਚ ਬਦਲਾਅ ਲਿਆਓ, ਨਹੀਂ ਤਾਂ ਬਦਲਾਅ ਉਂਝ ਵੀ ਹੋ ਹੀ ਜਾਂਦਾ ਹੈ।’ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਹ ਨਿਯਮਿਤ ਤੌਰ ‘ਤੇ ਸਦਨ ਵਿੱਚ ਮੌਜੂਦ ਰਹਿਣ ਅਤੇ ਆਪਣਾ ਵਿਵਹਾਰ ਬਦਲ ਲੈਣ ਨਹੀਂ ਤਾਂ ਬਦਲਾਅ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਕਈ ਵਾਰ ਸੰਸਦ ‘ਚ ਨਿਯਮਿਤ ਤੌਰ ‘ਤੇ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਇਸ ਨੂੰ ਵਾਰ-ਵਾਰ ਕਹਿਣਾ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਬੱਚੇ ਨਹੀਂ ਹੋ। ਅਨੁਸ਼ਾਸਨ ਵਿੱਚ ਰਹੋ, ਸਮੇਂ ਸਿਰ ਪਹੁੰਚੋ।
Comment here