ਸਿਆਸਤਖਬਰਾਂ

ਐਮ ਐਲ ਏ ਇਆਲੀ ਦੇ ਘਰ ਤੇ ਦਫਤਰਾਂ ‘ਚ ਆਈ ਟੀ ਦੇ ਛਾਪੇ

ਲੁਧਿਆਣਾ- ਹਲਕਾ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਮੁੱਲਾਂਪੁਰ ਦਾਖਾ ਸਥਿਤ ਦਫ਼ਤਰ, ਪਿੰਡ ਇਆਲੀ ਵਿਤਲੀ ਰਿਹਾਇਸ਼ ਅਤੇ ਲੁਧਿਆਣਾ ਦੇ ਗੋਲਫ ਲਿੰਕ ਕਲੋਨੀ ਵਿੱਚ ਸਥਿਤ ਦਫ਼ਤਰ ਵਿੱਚ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ । ਅੱਜ ਸਵੇਰੇ ਸਵਾ ਛੇ ਵਜੇ ਦੇ ਕਰੀਬ ਇਨਕਮ ਟੈਕਸ ਦੀ ਟੀਮ ਨੇ ਇਹ ਛਾਪੇਮਾਰੀ ਕੀਤੀ । ਇਨਕਮ ਟੈਕਸ ਨੇ ਛਾਪਾਮਾਰੀ ਕਿਸ ਸਬੰਧ ਵਿਚ ਕੀਤੀ ਹੈ ,ਇਹ ਅਜੇ ਭੇਤ ਹੀ ਬਣਿਆ ਹੋਇਆ ਹੈ । ਫਿਲਹਾਲ ਜਾਂਚ ਲਗਾਤਾਰ ਚੱਲ ਰਹੀ ਹੈ । ਈਡੀ ਵੱਲੋਂ ਉਨ੍ਹਾਂ ਦੇ ਘਰ ਅਤੇ ਦਫ਼ਤਰਾਂ ਵਿੱਚ ਦਸਤਕ ਦਿੰਦਿਆਂ ਕਿਸੇ ਨੂੰ ਵੀ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਤਿੰਨੋਂ ਥਾਵਾਂ ‘ਤੇ ਬਾਹਰ ਹੀ ਪੁਲਿਸ ਫੋਰਸ ਤਾਇਨਾਤ ਹੈ। ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ।

Comment here