ਨਵੀਂ ਦਿੱਲੀ-ਮੱਧ ਪ੍ਰਦੇਸ਼ ਦੀ ਭਿੰਡ ਪੁਲਿਸ ਨੇ ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕਾਂ ਵਿਰੁੱਧ ਗਾਂਜੇ ਦੀ ਆਨਲਾਈਨ ਸਪਲਾਈ ਕਰਨ ਦੇ ਦੋਸ਼ ਹੇਠ ਕੇਸ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੀ ਭਿੰਡ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ, ਜੋ ਕਿ ਇਹ ਮਾਮਲਾ 13 ਨਵੰਬਰ ਨੂੰ ਦਰਜ ਕੀਤਾ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਸਰਕਾਰ ਤੋਂ ਈ-ਕਾਮਰਸ ਪਲੇਟਫਾਰਮ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਜਾਰੀ ਪ੍ਰੈਸ ਬਿਆਨ ਅਨੁਸਾਰ ਭਿੰਡ ਪੁਲਿਸ ਨੇ ਇਹ ਕੇਸ ਐਨਡੀਪੀਐਸ ਐਕਟ ਦੀ ਧਾਰਾ 38 ਤਹਿਤ ਦਰਜ ਕੀਤਾ ਗਿਆ ਹੈ। ਭਿੰਡ ਦੇ ਐਸਪੀ ਮਨੋਜ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪੋਰਟਲ ਰਾਹੀਂ 20 ਖੇਪਾਂ ਬੁੱਕ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਹਾਲੇ ਤੱਕ ਗਾਂਜੇ ਦੀ ਡਿਲੀਵਰੀ ਕਰਨ ਲਈ ਆਨਲਾਈਨ ਕੀਤੀਆਂ ਗਈਆਂ, ਇਨ੍ਹਾਂ ਸਾਰੀਆਂ ਬੁਕਿੰਗਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਏਐਨਆਈ ਨੇ ਟਵੀਟ ਕੀਤਾ ਸੀ ਕਿ ਮੱਧ ਪ੍ਰਦੇਸ਼ ਦੀ ਭਿੰਡ ਪੁਲਿਸ ਨੇ ਇਸ ਮਾਮਲੇ ਵਿੱਚ ਐਮਾਜ਼ਾਨ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕਾਂ ਨੂੰ ਮੁਲਜ਼ਮ ਬਣਾਇਆ ਹੈ।
ਪੁਲਿਸ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪੁਲਿਸ ਨੇ ਇੱਕ ਬਿਜੇਂਦਰ ਤੋਮਰ, ਜੋ ਕਿ ਚੀਮਾਕਾ ਥਾਣਾ ਗੋਹਾਦ ਚੌਰਾਹਾ ਦਾ ਰਹਿਣ ਵਾਲਾ ਹੈ ਅਤੇ ਇੱਕ ਹੋਰ ਵਿਅਕਤੀ ਸੂਰਜ ਉਰਫ਼ ਕੱਲੂ ਪਵਾਈਆ ਆਜ਼ਾਦ ਮੁਰਾਰ ਗਵਾਲੀਅਰ ਤੋਂ 21.724 ਕਿਲੋ ਗਾਂਜਾ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਸਬੰਧ ਵਿੱਚ ਗਵਾਲੀਅਰ ਦੇ ਨਾਈ ਸੜਕ ਤੋਂ ਮੁਕੁਲ ਜੈਸਵਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਗਾਂਜਾ, ਮਹਾਗਣਵ ਦੀ ਰਹਿਣ ਵਾਲੀ ਚਿਤਰਾ ਬਾਲਮੀਕੀ ਨੂੰ ਵੇਚੀ ਗਈ ਸੀ, ਜਿਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਦੱਸਿਆ ਗਿਆ ਹੈ ਕਿ ਇਹ ਗਾਂਜਾ ਆਂਧਰਾ ਪ੍ਰਦੇਸ਼ ਤੋਂ ਐਮਾਜ਼ਾਨ ਦੇ ਗਾਹਕਾਂ ਨੂੰ ਆਨਲਾਈਨ ਸਪਲਾਈ ਕੀਤਾ ਜਾਂਦਾ ਸੀ। ਮੌਜੂਦਾ ਕੇਸ ਵਿੱਚ, ਮੁਲਜ਼ਮ ਸੂਰਜ ਉਰਫ਼ ਕੱਲੂ ਪਵਾਈਆ ਨੇ ਆਪਣੀ ਕੰਪਨੀ ਨੂੰ ਈ-ਕਾਮਰਸ ਪੋਰਟਲ ਐਮਾਜ਼ਾਨ ਇੰਡੀਆ ’ਤੇ ਵਿਕਰੇਤਾ ਵਜੋਂ ਰਜਿਸਟਰ ਕੀਤਾ ਸੀ।
ਵਿਸ਼ਾਖਾਪਟਨਮ ਵਿੱਚ ਵੀ ਇੱਕ ਗ੍ਰਿਫ਼ਤਾਰ
ਭਿੰਡ ਪੁਲਿਸ ਵੱਲੋਂ ਹੁਣ ਤੱਕ ਕੀਤੀ ਜਾਂਚ ਦੇ ਆਧਾਰ ’ਤੇ ਇਸ ਮਾਮਲੇ ’ਚ ਐਮਾਜ਼ੋਨ ਦੇ ਐਗਜ਼ੀਕਿਊਟਿਵ ਡਾਇਰੈਕਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਹੁਣ ਮੱਧ ਪ੍ਰਦੇਸ਼ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਮਰ ਕੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਐਮਾਜ਼ਾਨ ਇੰਡੀਆ ਰਾਹੀਂ ਵੱਖ-ਵੱਖ ਖਰੀਦਦਾਰਾਂ ਨੂੰ ਇੱਕ ਕਰੋੜ ਰੁਪਏ ਮੁੱਲ ਦਾ ਗਾਂਜਾ ਵੇਚਿਆ ਜਾ ਚੁੱਕਾ ਹੈ।
ਪੁਲਿਸ ਨੇ ਕਿਹਾ ਹੈ ਕਿ ਅਸ਼ਸ਼ਲ਼ ਐਮਾਜ਼ਾਨ ਦੇ ਅਧਿਕਾਰੀ ਪੁਲਿਸ ਨਾਲ ਸਹਿਯੋਗ ਨਹੀਂ ਕਰ ਰਹੇ ਹਨ। ਹਾਲਾਂਕਿ ਐਮਾਜ਼ਾਨ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਪੁਲਿਸ ਨੂੰ ਪੂਰਾ ਸਹਿਯੋਗ ਕਰ ਰਹੇ ਹਨ। ਕੰਪਨੀ ਨੇ ਆਪਣੇ ਪਹਿਲੇ ਬਿਆਨ ’ਚ ਕਿਹਾ ਸੀ ਕਿ ਐਮਾਜ਼ਾਨ ਇੰਡੀਆ ਆਪਣੇ ਈ-ਕਾਮਰਸ ਪੋਰਟਲ ’ਤੇ ਭਾਰਤ ’ਚ ਪਾਬੰਦੀਸ਼ੁਦਾ ਵਸਤੂਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੰਦੀ ਹੈ ਅਤੇ ਉਹ ਇਸ ਤੱਥ ਦੀ ਜਾਂਚ ਕਰੇਗੀ ਕਿ ਇਹ ਨਿਯਮ ਕਿਵੇਂ ਤੋੜਿਆ ਗਿਆ ਹੈ।
Comment here