ਨਵੀਂ ਦਿੱਲੀ-ਦਿੱਲੀ ਨਗਰ ਨਿਗਮ ਚੋਣਾਂ ’ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਕਾਬਿਜ਼ ਹੈ। ਇਸ ਵਾਰ ਦੀਆਂ ਚੋਣਾਂ ’ਚ 50.48 ਫ਼ੀਸਦੀ ਵੋਟਾਂ ਪਈਆਂ। ਦਿੱਲੀ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਦੀ ਸੁਲਤਾਨਪੁਰੀ-ਏ ਤੋਂ ਟਰਾਂਸਜੈਂਡਰ ਉਮੀਦਵਾਰ ਬੌਬੀ ਚੋਣਾਂ ਜਿੱਤ ਗਏ ਹਨ। ਬੌਬੀ ਨੇ ਆਪਣੇ ਨੇੜੇ ਮੁਕਾਬਲੇਬਾਜ਼ ਕਾਂਗਰਸ ਉਮੀਦਵਾਰ ਵਰੁਣ ਢਾਕਾ ਨੂੰ 6,714 ਵੋਟਾਂ ਨਾਲ ਮਾਤ ਦਿੱਤੀ।
ਚੋਣਾਂ ’ਚ ਬੌਬੀ ਇਕੱਠੀ ਟਰਾਂਸਜੈਂਡਰ ਉਮੀਦਵਾਰ ਸੀ। ਪਾਰਟੀ ਦੀ ਨੁਮਾਇੰਦਗੀ ਕਰਨ ਲਈ ਚੁਣੇ ਜਾਣ ਮਗਰੋਂ ਬੌਬੀ ਨੇ ਕਿਹਾ ਸੀ ਕਿ ਉਹ ਆਪਣੇ ਚੋਣ ਖੇਤਰ ਨੂੰ ਸੁੰਦਰ ਬਣਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ’ਚ ਸੁਧਾਰ ਲਿਆਉਣਾ ਚਾਹੁੰਦੀ ਹੈ। ਬੌਬੀ ਨੇ ਕਿਹਾ ਸੀ ਕਿ ਉਹ ਦਿੱਲੀ ਨਗਰ ਨਿਗਮ ਤੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਕੰਮ ਕਰੇਗੀ। ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਦੀਆਂ 250 ਸੀਟਾਂ ’ਤੇ 4 ਦਸੰਬਰ ਨੂੰ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ’ਚ 250 ਵਾਰਡ ’ਚ ਕੁੱਲ 1,349 ਉਮੀਦਵਾਰ ਚੋਣ ਮੈਦਾਨ ਵਿਚ ਹਨ।
Comment here