ਸਿਆਸਤਖਬਰਾਂਦੁਨੀਆ

ਐਪਲ ਨੇ ਚੀਨ ’ਚ ਹਟਾਈ ‘ਕੁਰਾਨ ਐਪ’

ਬੀਜਿੰਗ-ਬੀ.ਬੀ.ਸੀ. ਦੀ ਖ਼ਬਰ ਮੁਤਾਬਕ ‘ਕੁਰਾਨ ਮਜੀਦ’  ਦੁਨੀਆ ਭਰ ਐਪ ਸਟੋਰ ਵਿਚ ਉਪਲਬਧ ਹੈ। ਇਸ ਦੇ ਡੇਢ ਲੱਖ ਤੋਂ ਜ਼ਿਆਦਾ ਰੀਵੀਊ ਹਨ ਅਤੇ ਦੁਨੀਆ ਭਰ ਵਿਚ ਲੱਖਾਂ ਮੁਸਲਮਾਨ ਇਸ ਦੀ ਵਰਤੋਂ ਕਰਦੇ ਹਨ। ਬੀ.ਬੀ.ਸੀ. ਨੇ ਦੱਸਿਆ ਕਿ ਕੁਰਾਨ ਐਪ ’ਤੇ ਗੈਰ ਕਾਨੂੰਨੀ ਧਾਰਮਿਕ ਸਮੱਗਰੀ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ। ਐਪ ਦੇ ਸਟੋਰ ਕੁਰਾਨ ਮਜੀਦ ਤੋਂ ਡਿਲੀਟ ਕੀਤੇ ਜਾਣ ਨੂੰ ਸਭ ਤੋਂ ਪਹਿਲਾਂ ‘ਐਪਲ ਸੈਂਸਰਸ਼ਿਪ’ ਨਾਮਕ ਵੈਬਸਾਈਟ ਨੇ ਨੋਟਿਸ ਕੀਤਾ। ਇਹ ਵੈਬਸਾਈਟ ਐਪਲ ਦੇ ਐਪ ਸਟੋਰ ’ਤੇ ਮੌਜੂਦ ਐਪ ’ਤੇ ਨਜ਼ਰ ਰੱਖਦੀ ਹੈ। ਐਪ ਬਣਾਉਣ ਵਾਲੀ ਕੰਪਨੀ ਪੀਡੀਐੱਮਐੱਸ ਨੇ ਕਿਹਾ ਕਿ ਗੈਰ ਕਾਨੂੰਨੀ ਇਸਲਾਮੀ ਸਮੱਗਰੀ ਨੂੰ ਜਗ੍ਹਾ ਦੇਣ ਕਾਰਨ ਚੀਨ ਵਿਚ ਐਪ ਸਟੋਰ ਤੋਂ ਸਾਡੀ ਐਪ ਹਟਾਈ ਗਈ ਹੈ। ਇਸ ਮਾਮਲੇ ਵਿਚ ਅਸੀਂ ਚੀਨੀ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਚੀਨ ਵਿਚ ਕੁਰਾਨ ਐਪ ਦੇ ਕਰੀਬ ਇਕ ਮਿਲੀਅਨ ਯੂਜ਼ਰ ਹਨ।

Comment here