ਖਬਰਾਂਦੁਨੀਆ

ਐਪਲ ਡੇਲੀ ਦੇ ਤਿੰਨ ਹੋਰ ਮੁਲਾਜ਼ਮ ਤੇ ਮਜ਼ਦੂਰ ਸੰਘ ਦੇ ਪੰਜ ਮੈਂਬਰ ਗ੍ਰਿਫਤਾਰ, ਨਫਰਤ, ਹਿੰਸਾ ਫੈਲਾਉਣ ਦੇ ਲੱਗੇ ਦੋਸ਼

ਹਾਂਗਕਾਂਗ ਦੇ ਬੰਦ ਹੋ ਚੁੱਕੇ ਐਪਲ ਡੇਲੀ ਅਖਬਾਰ ਦੇ ਕਾਰਜਕਾਰੀ ਸੰਪਾਦਕ-ਇਨ-ਚੀਫ਼ ਲਾਮ ਮੈਨ-ਚੁੰਗ, ਸਹਿਯੋਗੀ ਪ੍ਰਕਾਸ਼ਕ ਅਤੇ ਡਿਪਟੀ ਸੰਪਾਦਕ-ਇਨ-ਚੀਫ਼ ਚੈਨ ਪਈ-ਮੈਨ ਅਤੇ ਸੰਪਾਦਕੀ ਲੇਖਕ ਫੰਗ ਵੇਈ-ਕਾਂਗ ਅਤੇ ਯਾਂਗ ਚਿੰਗ-ਕੀ ਦੀ ਵਿਦੇਸ਼ੀ ਤਾਕਤਾਂ ਨਾਲ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਗ੍ਰਿਫਤਾਰੀ ਤੋਂ ਅਗਲੇ ਹੀ ਦਿਨ 3 ਹੋਰ ਸੀਨੀਅਰ ਮੁਲਾਜ਼ਮਾਂ ਤੋਂ ਇਲਾਵਾ  ਪੁਲਸ ਨੇ ਮਜ਼ਦੂਰ ਸੰਘ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ‘ਤੇ ਅਧਿਕਾਰੀਆਂ ਅਤੇ ਨਿਆਂਪਾਲਿਕਾ ਪ੍ਰਤੀ ਨਫ਼ਰਤ ਭੜਕਾਉਣ, ਹਿੰਸਾ ਅਤੇ ਹੋਰ ਗੈਰ ਕਾਨੂੰਨੀ ਕੰਮਾਂ, ਖਾਸ ਕਰਕੇ ਬੱਚਿਆਂ ਵਿੱਚ ਹਿੰਸਾ ਅਤੇ ਹੋਰ ਗੈਰਕਾਨੂੰਨੀ ਕੰਮਾਂ ਨੂੰ ਉਕਸਾਉਣ ਦੇ ਇਰਾਦੇ ਨਾਲ ਦੇਸ਼ ਧ੍ਰੋਹੀ ਪ੍ਰਕਾਸ਼ਨਾਂ ਨੂੰ ਪ੍ਰਕਾਸ਼ਤ ਕਰਨ, ਵੰਡਣ, ਪ੍ਰਦਰਸ਼ਤ ਕਰਨ ਜਾਂ ਨਕਲ ਕਰਨ ਦੀ ਸਾਜਿਸ਼ ਰਚਣ ਦਾ ਸ਼ੱਕ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਅਨ ਨਾਲ ਸਬੰਧਤ 160,000 ਹਾਂਗਕਾਂਗ ਡਾਲਰ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ। ਇਹ ਵੀ ਖਬਰ ਆਈ ਹੈ ਕਿ ਅਦਾਲਤ ਨੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਚਾਰ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜਿਹੜੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ‘ਜਨਰਲ ਐਸੋਸੀਏਸ਼ਨ ਆਫ਼ ਹਾਂਗਕਾਂਗ ਸਪੀਚ ਥੈਰੇਪਿਸਟਸ’ ਦੇ ਮੈਂਬਰ ਹਨ। ਮਜ਼ਦੂਰ ਟਰੇਡ ਯੂਨੀਅਨ ਨੇ ਤਿੰਨ ਬਾਲ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਨ੍ਹਾਂ ਦੇ ਬਾਰੇ ‘ਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਸਿਆਸੀ ਸੰਕਟ ਬਾਰੇ ਹਨ,ਇਹਨਾਂ ਕਿਤਾਬਾਂ ਵਿਚ ਅਜਿਹੀਆਂ ਕਹਾਣੀਆਂ ਹਨ ਜਿਹੜੀਆਂ ਇਕ ਪਿੰਡ ਵਿਚ ਭੇਡ ਦੇ ਆਲੇ-ਦਿਆਲੇ ਘੁੰਮਦੀਆਂ ਹੈ ਜਿਨ੍ਹਾਂ ਨੂੰ ਇਕ ਵੱਖ਼ਰੇ ਪਿੰਡ ਦੇ ਭੇੜੀਏ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਸਾਰ ਮੁਤਾਬਕ ਭੇਡਾਂ ਹੜਤਾਲ ਕਰਨ ਜਾਂ ਬਚ ਨਿਕਲਣ ਵਰਗੇ ਕਦਮ ਚੁੱਕਦੀਆਂ ਹਨ।

Comment here