ਤਾਈਪੇ– ਚੀਨ ਦਾ ਦਬਾਅ ਝੱਲ ਰਹੇ ਹਾਂਗਕਾਂਗ ‘ਚ ਅਵਾਮ ਦੇ ਹੱਕ ਚ ਅਵਾਜ਼ ਬੁਲੰਦ ਕਰਨ ਵਾਲੇ ਅਖ਼ਬਾਰ ‘ਐਪਲ ਡੇਲੀ’ ਦੀ ਮਾਲਕਾਨਾ ਕੰਪਨੀ ਦਿਵਾਲੀਆ ਹੋ ਗਈ ਹੈ ਅਤੇ ਉਸ ਦੇ ਬੋਰਡ ਦੇ ਮੈਂਬਰ ਅਤਸੀਫ਼ਾ ਦੇਣਗੇ। ‘ਨੈਕਸਟ ਡਿਜੀਟਲ’ ਨਾਂ ਦੀ ਕੰਪਨੀ ਨੇ ਕਿਹਾ ਕਿ ਉਸ ਦੇ ਬੋਰਡ ਦੇ ਸਾਰੇ ਮੈਂਬਰ ਅਸਤੀਫ਼ਾ ਦੇਣਗੇ ਅਤੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਜਾਇਦਾਦ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ। ਕੰਪਨੀ ਦੇ ਸ਼ੇਅਰਾਂ ਦੇ ਵਪਾਰ ‘ਤੇ ਜੂਨ ‘ਚ ਰੋਕ ਲੱਗਾ ਦਿੱਤੀ ਗਈ। ਕੰਪਨੀ ਦੇ ਬੈਂਕ ਖਾਤੇ ਨਾਲ ਲੈਣ-ਦੇਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਅਖ਼ਬਾਰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ, ਇਸ ਦੇ ਪੰਜ ਸੰਪਾਦਕਾਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲੇ ‘ਚ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ
Comment here