ਅਪਰਾਧਸਿਆਸਤਮਨੋਰੰਜਨ

ਐਨਆਈਏ ਵੱਲੋਂ ਮਨਕੀਰਤ ਔਲਖ ਤੋਂ ਪੁੱਛਗਿੱਛ

ਚੰਡੀਗੜ੍ਹ-ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਨੂੰ ਐਨਆਈਏ ਵੱਲੋਂ ਦੁਬਈ ਜਾਣ ਤੋਂ ਰੋਕਿਆ ਗਿਆ ਹੈ। ਐਨਆਈਏ ਵੱਲੋਂ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਗਈ । ਜਿਸ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਆਪਣੇ ਘਰ ਪਰਤ ਆਏ। ਮਿਲੀ ਜਾਣਕਾਰੀ ਮੁਤਾਬਕ ਉਹ ਚੰਗੀਗੜ੍ਹ ਤੋਂ ਇਂਡੀਗੋ ਦੀ ਫਲਾਈਟ ’ਤੇ ਦੁਬਈ ਜਾ ਰਹੇ ਸਨ।
ਦੂਜੇ ਪਾਸੇ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਔਲਖ ਨੇ ਕਿਹਾ ਹੈ ਕਿ ਕਿਸੇ ਟੈਕਨੀਕਲ ਕਾਰਨ ਕਰ ਕੇ ਉਹ ਦੁਬਈ ਨਹੀਂ ਜਾ ਸਕਿਆ। ਔਲਖ ਨੇ ਸ਼ੋਅ ਦੇ ਲਈ ਦੁਬਈ ਜਾਣਾ ਸੀ ਪਰ ਉਹ ਨਹੀਂ ਜਾ ਸਕੇ । ਔਲਖ ਨੇ ਕਿਹਾ ਹੈ ਕਿ ਸ਼ੋਅ ਕੈਂਸਲ ਕਰ ਦਿੱਤਾ ਗਿਆ ਹੈ । ਇੱਕ ਜਾਂ ਦੋ ਦਿਨ ਤੱਕ ਸ਼ੋਅ ਦੀ ਨਵੀਂ ਤਰੀਕ ਦੀ ਜਾਣਕਾਰੀ ਦੇ ਦੇਣਗੇ। ਤੁਹਾਨੂੰ ਦੱਸ ਦਈਏ ਕਿ ਐਨਆਈਏ ਵੱਲੋਂ ਉਨ੍ਹਾਂ ਤੋਂ ਤਕਰੀਬਨ ਸਾਢੇ ਤਿੰਨ ਵਜੇ ਪੁੱਛਗਿੱਛ ਕੀਤੀ ਗਈ। ਜਦਕਿ ਦੁਬਈ ਨੂੰ ਸਵਾ ਚਾਰ ਵਜੇ ਇੰਡੀਗੋ ਦੀ ਫਲਾਈਟ ਵਿੱਚ ਮਨਕੀਰਤ ਔਲਖ ਨੇ ਰਵਾਨਾ ਹੋਣਾ ਸੀ। ਪਰ ਐਨਆਈਏ ਨੇ ਉਨ੍ਹਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਉਹ ਵਾਪਸ ਆਪਣੇ ਘਰ ਨੂੰ ਪਰਤ ਗਏ।

Comment here