ਪੰਜਾਬ ਦੇ ਸਿਆਸੀ ਇਤਿਹਾਸ ‘ਚ ਪਹਿਲੀ ਵਾਰ ਹੋਈ ਏਨੀ ਦਲ ਬਦਲੀ
ਚੰਡੀਗੜ੍ਹ : ਇਸ ਵਾਰ ਪੰਜਾਬ ਦੀਆਂ ਚੋਣਾਂ ’ਚ ਅਲਗ ਹੀ ਘਮਾਸਾਨ ਦੇਖਣ ਨੂੰ ਮਿਲ ਰਿਹਾ ਹੈ। ਸਤਾ ਵਿੱਚ ਰਹਿਣ ਲਈ ਕੋਈ ਚੋਣਾਂ ਦਾ ਰੁੱਖ ਦੇਖ ਆਪਣੀ ਪਾਰਟੀ ਬਦਲ ਰਿਹਾ ਹੈ ਤੇ ਕਿਸੇ ਨੂੰ ਖੁਦ ਪਾਰਟੀ ਨੇ ਟਿਕਟ ਨਾ ਦੇ ਬਾਹਰ ਦਾ ਰਸਤਾ ਦਿੱਖਾ ਦਿੱਤਾ ਹੈ । ਪੰਜਾਬ ਵਿੱਚ ਪਹਿਲੀ ਵਾਰ ਚਾਰ ਸਿਆਸੀ ਪਾਰਟੀਆਂ ਇੱਕ-ਇੱਕ ਕਰ ਕੇ ਚੋਣ ਲੜ ਰਹੀਆਂ ਹਨ, ਜਦਕਿ ਪੰਜਵੀਂ ਧਿਰ ਵਜੋਂ ਕਿਸਾਨਾਂ ਦਾ ਸਾਂਝਾ ਮੋਰਚਾ ਤਾਕਤ ਬਣ ਸਾਹਮਣੇ ਆ ਖੜਾ ਹੋਇਆ ਹੈ। ਇਸ ਵਾਰ ਅੱਠ ਵਿਧਾਇਕਾਂ ਨੇ ਚੋਣਾਂ ਤੋਂ ਪਹਿਲਾਂ ਆਪਣੀਆਂ ਪਾਰਟੀਆਂ ਬਦਲੀਆਂ ਹਨ। ਆਸ਼ੂ ਬੰਗੜ ਨੇ ‘ਆਪ’ ਟਿਕਟ ਤੋਂ ਇਨਕਾਰ ਕਰ ਫਿਰੋਜ਼ਪੁਰ ਦੇਹਟੀ ਤੋਂ ਕਾਂਗਰਸ ‘ਚ ਸ਼ਾਮਲ ਹੋ ਗਿਆ। ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਸਿਆਸੀ ਪਾਰਟੀਆਂ ਨੇ ਅਜਿਹੇ 56 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇਨ੍ਹਾਂ ਸਭ ਮਾਮਲਿਆ ਵਿੱਚ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੂੰ ਹੋਇਆ ਹੈ। 47 ਅਜਿਹੇ ਉਮੀਦਵਾਰ ਹਨ, ਜੋ ਉਦੋਂ ਕਾਂਗਰਸੀ ਸਨ, ਪਰ ਹੁਣ ਕਾਂਗਰਸ ਦੀ ਵਿਰੋਧੀ ਪਾਰਟੀ ’ਚ ਹਨ। ਇਨ੍ਹਾਂ ਵਿੱਚੋਂ 20 ਉਮੀਦਵਾਰ ਆਮ ਆਦਮੀ ਪਾਰਟੀ ਦੇ ਹਨ। ਪੰਜ ਕਾਂਗਰਸ ਦੇ ਵੀ ਵਿਧਾਇਕ ਹਨ ਜਦਕਿ ‘ਆਪ’ ਦੇ ਦੋ ਵਿਧਾਇਕ ਵੀ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚ ਮਲੋਟ ਤੋਂ ਰੁਕਸ਼ਪਦਾਰ ਕੌਰ ਰੂਬੀ ਅਤੇ ਜਗਰਾਉਂ ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ ਸ਼ਾਮਲ ਹਨ ਕਾਂਗਰਸ ਦੇ ਤਿੰਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਬਟਾਲਾ ਤੋਂ ਫਤਿਹਜੰਗ ਬਾਜਵਾ, ਮੋਗਾ ਤੋਂ ਡਾ: ਹਰਜੋਤ ਕਮਲ ਭਾਜਪਾ ’ਚ ਸ਼ਾਮਿਲ ਹੋ ਚੋਣ ਲੜ ਰਹੇ ਹਨ। ਨਵਾਂਸ਼ਹਿਰ ਤੋਂ ਅੰਗਦ ਸੈਣੀ ਅਤੇ ਸਮਰਾਲਾ ਤੋਂ ਅਮਰੀਕ ਢਿੱਲੋਂ ਨੇ ਆਜ਼ਾਦ ਹੋ ਕੇ ਕਾਂਗਰਸ ਦੇ ਖਿਲਾਫ ਆਪਣੀ ਦਾਵੇਦਾਰੀ ਦਿੱਤੀ ਹੈ। ਭਦੌੜ ਵਿੱਚ ਟਿਕਟ ਕੱਟੇ ਜਾਣ ਕਾਰਨ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸੇ ਸੀਟ ਤੋਂ ਚੋਣ ਲੜ ਰਹੇ ਹਨ। ਖਾਸ ਗੱਲ ਇਹ ਹੈ ਕਿ ਦੂਸਰੀ ਸੀਟ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਵੀ ਕਾਂਗਰਸੀ ਪਿਛੋਕੜ ਤੋਂ ਹਨ।ਕਾਂਗਰਸ ਦੇ ਤਿੰਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਬਟਾਲਾ ਤੋਂ ਫਤਿਹਜੰਗ ਬਾਜਵਾ, ਮੋਗਾ ਤੋਂ ਡਾ: ਹਰਜੋਤ ਕਮਲ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਨਵਾਂਸ਼ਹਿਰ ਤੋਂ ਅੰਗਦ ਸੈਣੀ ਅਤੇ ਸਮਰਾਲਾ ਤੋਂ ਅਮਰੀਕ ਢਿੱਲੋਂ ਨੇ ਆਜ਼ਾਦ ਹੋ ਕੇ ਕਾਂਗਰਸ ਦੇ ਕਫਨ ‘ਚ ਕਿੱਲ੍ਹ ਠੋਕ ਦਿੱਤਾ ਹੈ। ਭਦੌੜ ਵਿੱਚ ਟਿਕਟ ਕੱਟੇ ਜਾਣ ਕਾਰਨ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਵੀ ਇਸੇ ਸੀਟ ਤੋਂ ਚੋਣ ਲੜ ਰਹੇ ਹਨ। ਖਾਸ ਗੱਲ ਇਹ ਹੈ ਕਿ ਦੂਸਰੀ ਸੀਟ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਚਰਨਜੀਤ ਸਿੰਘ ਵੀ ਕਾਂਗਰਸੀ ਪਿਛੋਕੜ ਤੋਂ ਹਨ।
Comment here