ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਐਂਟੀ ਨਾਰਕੋਟਿਕਸ ਸੈੱਲ ਦੇ ਚੇਅਰਮੈਨ ਨੂੰ ਧਮਕੀ

ਪਟਿਆਲਾ : ਪੰਜਾਬ ਵਿੱਚ ਨਸ਼ਾ ਮਾਫੀਆ ਕਿਸ ਕਦਰ ਹੌਸੇਲ ਬੁਲੰਦ ਰਖਦਾ ਹੈ, ਇਸ ਦਾ ਅੰਦਾਜ਼ਾ ਏਸ ਖਬਰ ਤੋੰ ਲਗਦਾ ਹੈ ਕਿ ਮਾਫੀਆ ਬਿਊਰੋਕਰੇਟਸ ਨੂੰ ਵੀ ਸ਼ਰੇਆਮ ਧਮਕਾਅ ਰਿਹਾ ਹੈ ਅਤੇ ਨਸ਼ੇ ਖਿਲਾਫ ਲੜਾਈ ਲੜਨ ਵਾਲਿਆਂ ਨੂੰ ਵੀ। ਇਕ ਦਹਾਕੇ ਤੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਲੜਾਈ ਲੜ ਰਹੇ ਐਂਟੀ ਨਾਰਕੋਟਿਕਸ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੂੰ ਡਰੱਗ ਮਾਫੀਆ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਹ ਹਾਲ ਹੀ ਵਿਚ ਕੈਨੇਡਾ ਫੇਰੀ ਤੋਂ ਵਾਪਸ ਪਰਤੇ ਹਨ। ਜਦੋਂ ਉਹ ਆਏ ਤਾਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਵਿਚ ਡਰੱਗ ਮਾਫੀਆ ਨੇ ਸਪੱਸ਼ਟ ਕਿਹਾ ਹੈ ਕਿ ਨਿਕੜਾ ਨੇ ਉਨ੍ਹਾਂ ਦਾ ਕਾਰੋਬਾਰ ਬੰਦ ਕਰਵਾ ਦਿੱਤਾ ਹੈ। ਨਿਕੜਾ ਨੇ ਲਿਖਤੀ ਸ਼ਿਕਾਇਤ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੂੰ ਵੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਤਕ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਦੇ ਮੁੱਖ ਧਾਰਾ ਵਿਚ ਸ਼ਾਮਲ ਕਰ ਚੁੱਕੇ ਹਨ। ਉਨ੍ਹਾਂ ਨੇ ਹੁਣ ਤਕ ਸੈਂਕੜੇ ਹੀ ਡਰੱਗ ਤਸਕਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਹੈ।

Comment here