ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਐਂਟੀ ਟੈਂਕ ਮਾਈਨ ਫਟਣ ਨਾਲ ਚਾਰ ਬੱਚੇ ਮਰੇ

ਨਾਰੋਵਾਲ-ਬੰਦ ਪਏ ਮੰਦਰ ਕੋਲ ਐਂਟੀ ਟੈਂਕ ਮਾਈਨ ਫਟਣ ਦੀ ਖਬਰ ਆਈ ਹੈ। ਪਾਕਿਸਤਾਨ ਦੇ ਰਾਜ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਜਖਫਰੂ ’ਚ ਇਕ ਪੁਰਾਣੇ ਮੰਦਰ ਕੋਲ ਐਂਟੀ ਟੈਂਕ ਮਾਈਨ ਫੱਟ ਜਾਣ ਨਾਲ ਚਾਰ ਛੋਟੇ ਬੱਚਿਆਂ ਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਰਾਵੀ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਆਪਣੇ ਇਲਾਕੇ ਵਿਚ ਵਿਛਾਈ ਇਹ ਬਾਰੂਦੀ ਸੁਰੰਗਾਂ ਪਾਣੀ ’ਚ ਰੁੜ ਕੇ ਪਾਕਿਸਤਾਨ ਇਲਾਕੇ ’ਚ ਆਈ ਹੈ।
ਪਿੰਡ ਜਖਫਰੂ ’ਚ ਇਕ ਬੰਦ ਪਏ ਪੁਰਾਣੇ ਮੰਦਰ ਕੋਲ ਪਿੰਡ ਦੇ ਛੋਟੇ ਬੱਚੇ ਕਬਾੜ ਆਦਿ ਤਾਲਾਸ਼ ਕਰ ਰਹੇ ਸੀ। ਅਚਾਨਕ ਇਕ ਬਕਸ਼ਾ ਨੁਮਾ ਚੀਜ਼ ਮਿਲਣ ਨਾਲ ਉਹ ਖੁਸ਼ ਹੋ ਗਏ ਅਤੇ ਜਦ ਉਨ੍ਹਾਂ ਨੇ ਇਸ ਬਕਸੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਬਾਰੂਦੀ ਸੁਰੰਗ ਜਿਸ ਨੂੰ ਪਾਕਿਸਤਾਨ ਰੇਂਜਰ ਐਂਟੀ ਟੈਂਕ ਮਾਈਨ ਕਹਿ ਰਹੇ ਹਨ, ਫੱਟ ਗਈ ਅਤੇ ਚਾਰਾਂ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆਂ ਦੀ ਪਛਾਣ ਅਜ਼ੀਹਰ ਅਲੀ, ਫਾਇਆਜ਼ਾ ਅਲੀ, ਫਾਈਆਜਾ, ਈਮਾਨ ਫਾਤਿਮਾ ਦੇ ਰੂਪ ਵਿਚ ਹੋਈ ਹੈ।
ਮੌਕੇ ’ਤੇ ਪਹੁੰਚੀ ਜਾਂਚ ਟੀਮ ਨੇ ਕਿਹਾ ਕਿ ਫੱਟਣ ਵਾਲੀ ਟੈਂਕੀ ਮਾਈਨ ਭਾਰਤੀ ਹੈ ਅਤੇ ਹੜ੍ਹ ਦੇ ਪਾਣੀ ਦੇ ਨਾਲ ਇਹ ਭਾਰਤੀ ਇਲਾਕੇ ਤੋਂ ਇੱਥੇ ਆਈ ਹੈ। ਇਲਾਕੇ ਦੀ ਤਾਲਾਸ਼ੀ ਦੇ ਬਾਅਦ ਇਕ ਹੋਰ ਟੈਂਕ ਮਾਈਨ ਵੀ ਮਿਲੀ, ਜਿਸ ਨੂੰ ਨਾਕਾਰਾ ਕਰ ਦਿੱਤਾ ਗਿਆ ਹੈ। ਪੇਂਡੂ ਇਲਾਕੇ ਦੇ ਲੋਕਾਂ ਨੇ ਭਾਰਤੀ ਸੀਮਾ ਸੁਰੱਖਿਆ ਦੇ iਖ਼ਲਾਫ਼ ਇਹ ਕਹਿ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਹਰ ਸਾਲ ਹੜ੍ਹ ਦੇ ਬਾਅਦ ਭਾਰਤ ਤੋਂ ਪਾਕਿਸਤਾਨੀ ਇਲਾਕੇ ਵਿਚ ਇਹ ਐਂਟੀ ਟੈਂਕ ਮਾਈਨ ਆ ਜਾਦੀਆਂ ਹਨ।

Comment here