ਅਪਰਾਧਸਿਆਸਤਖਬਰਾਂ

ਏ.ਟੀ.ਸੀ. ਨੇ ਇਮਰਾਨ ਦੀ ਰਿਹਾਇਸ਼ ਦੀ ਤਲਾਸ਼ੀ ਵਾਰੰਟ ਕੀਤਾ ਰੱਦ

ਲਾਹੌਰ-ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਨੂੰ 9 ਮਈ ਨੂੰ ਇਤਿਹਾਸਕ ਜਿਨਹਾ ਹਾਊਸ (ਕੋਰ ਕਮਾਂਡਰ ਹਾਊਸ) ’ਤੇ ਹੋਏ ਹਿੰਸਕ ਹਮਲੇ ਮਾਮਲੇ ਵਿਚ ਜਾਂਚ ਕਰ ਰਹੇ ਸੰਯੁਕਤ ਜਾਂਚ ਦਲ ਨੇ (ਜੇ. ਆਈ. ਟੀ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਲਬ ਕੀਤਾ। ਲਾਹੌਰ ਵਿਚ ਇਕ ਅੱਤਵਾਦੀ-ਰੋਕੂ ਅਦਾਲਤ (ਏ. ਟੀ. ਸੀ.) ਨੇ ਇਮਰਾਨ ਖਾਨ ਦੀ ਜ਼ਮਾਨ ਪਾਰਕ ਰਿਹਾਇਸ਼ ਦੇ ਸਰਚ ਵਾਰੰਟ ਨੂੰ ਬੇਅਸਰ ਐਲਾਨ ਕਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਨੇ ਆਪਣੀ ਜ਼ਮਾਨ ਪਾਰਕ ਰਿਹਾਇਸ਼ ਲਈ ਤਲਾਸ਼ੀ ਵਾਰੰਟ ਰੱਦ ਕਰਨ ਦੀ ਅਪੀਲ ਕਰਦੇ ਹੋਏ ਲਾਹੌਰ ਦੀ ਅੱਤਵਾਦ-ਰੋਕੂ ਅਦਾਲਤ ਦਾ ਰੁਖ ਕੀਤਾ ਸੀ।
ਪਟੀਸ਼ਨ ਵਿਚ ਸੂਬੇ ਲਾਹੌਰ ਦੇ ਕਮਿਸ਼ਨਰ, ਡੀ. ਆਈ. ਜੀ. ਆਪ੍ਰੇਸ਼ਨ ਲਾਹੌਰ, ਐੱਸ. ਐੱਸ. ਪੀ. ਆਪ੍ਰੇਸ਼ਨ ਲਾਹੌਰ ਅਤੇ ਹੋਰਨਾਂ ਨੂੰ ਬਚਾਓ ਪੱਖ ਬਣਾਇਆ ਸੀ। ਖਾਨ ਨੇ ਆਪਣੀ ਦਲੀਲ ਵਿਚ ਕਿਹਾ ਕਿ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਮੰਦਭਾਗੇ ਇਰਾਦੇ ਨਾਲ ਤਲਾਸ਼ੀ ਵਾਰੰਟ ਹਾਸਲ ਕੀਤਾ। ਕਾਰਵਾਈ ਸ਼ੁਰੂ ਹੁੰਦਿਆਂ ਹੀ ਕਮਿਸ਼ਨਰ ਲਾਹੌਰ, ਡੀ. ਸੀ. ਲਾਹੌਰ ਅਤੇ ਹੋਰ ਅਧਿਕਾਰੀ ਏ. ਟੀ. ਸੀ. ਜੱਜ ਅਬਹਰ ਗੁਲ ਦੀ ਅਦਾਲਤ ਵਿਚ ਪੇਸ਼ ਹੋਏ। ਜੱਜ ਅਬਹਰ ਗੁਲ ਖਾਨ ਨੇ ਪੀ. ਟੀ. ਆਈ. ਖਾਨ ਦੀ ਪਟੀਸ਼ਨ ’ਤੇ ਸੁਰੱਖਿਅਤ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਕ ਵਾਰ ਦਾ ਸਰਚ ਵਾਰੰਟ ਹਮੇਸ਼ਾ ਲਈ ਨਹੀਂ ਹੁੰਦਾ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖਾਨ ਦੇ ਹਮਾਇਤੀ ਇਕ ਟੈਲੀਵਿਜ਼ਨ ਪੱਤਰਕਾਰ ਨੂੰ ਉਸਨੂੰ ਅਗਵਾ ਕਰਨ ਵਾਲਿਆਂ ਨੇ ਰਿਹਾਅ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹ ਮੰਗਲਵਾਰ ਸਵੇਰੇ ਆਪਣੇ ਘਰ ਪਰਤ ਆਏ। ਪਿਛਲੇ ਹਫ਼ਤੇ ਲਾਪਤਾ ਹੋਏ ਪੱਤਰਕਾਰ ਸਾਮੀ ਇਬ੍ਰਾਹਿਮ ਦੇ ਪਰਿਵਾਰ ਅਤੇ ਉਸਦੇ ਮਾਲਕ ਨੇ ਇਹ ਜਾਣਕਾਰੀ ਿਦੱਤੀ। ਸਾਮੀ ਇਬ੍ਰਾਹਿਮ ਦੇ ਭਰਾ ਅਲੀ ਰਜਾ ਨੇ ਟਵੀਟ ਕਰ ਕੇ ਅਤੇ ‘ਬੋਲ ਟੀ. ਵੀ.’ ਨੇ ਆਪਣੀ ਖਬਰ ਵਿਚ ਉਨ੍ਹਾਂ ਦੀ ਰਿਹਾਈ ਦੀ ਪੁਸ਼ਟੀ ਕੀਤੀ।

Comment here