ਸਿਆਸਤਖਬਰਾਂਖੇਡ ਖਿਡਾਰੀ

ਏਸ਼ੀਆਈ ਗੇਮਜ਼ ‘ਚ ਭਾਰਤ ਨੇ ਸੋਨੇ ਤੇ ਚਾਂਦੀ ਦੇ ਤਮਗੇ ‘ਤੇ ਜਿੱਤੇ

ਨਵੀਂ ਦਿੱਲੀ-ਭਾਰਤ ਨੇ ਏਸ਼ੀਆਡ ‘ਚ ਨਿਸ਼ਾਨੇਬਾਜ਼ੀ ਵਰਗ ‘ਚ ਹੁਣ ਤੱਕ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਨੌਜਵਾਨ ਨਿਸ਼ਾਨੇਬਾਜ਼ ਈਸ਼ਾ ਸਿੰਘ ਦੀ ਅਗਵਾਈ ਵਾਲੀ ਭਾਰਤੀ ਮਹਿਲਾ 10 ਮੀਟਰ ਏਅਰ ਪਿਸਟਲ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। 18 ਸਾਲ ਦੀ ਈਸ਼ਾ (579), ਪਲਕ (577) ਅਤੇ ਦਿਵਿਆ ਟੀਐੱਸ (575) ਦਾ ਕੁੱਲ ਸਕੋਰ 1731 ਰਿਹਾ। ਚੀਨ ਨੇ 1736 ਅੰਕ ਹਾਸਲ ਕਰਕੇ ਸੋਨ ਤਮਗਾ ਜਿੱਤਿਆ, ਜੋ ਕਿ ਏਸ਼ੀਆਈ ਖੇਡਾਂ ਦਾ ਰਿਕਾਰਡ ਵੀ ਹੈ। ਚੀਨੀ ਤਾਈਪੇ ਨੂੰ ਕਾਂਸੀ ਦਾ ਤਗਮਾ ਮਿਲਿਆ। ਐਸ਼ਵਰਿਆ, ਸਵਪਨਿਲ ਅਤੇ ਅਖਿਲ ਦੀ ਤਿਕੜੀ ਨੇ 50 ਮੀਟਰ ਰਾਈਫਲ 3ਪੀ (ਸ਼ੂਟਿੰਗ) ਵਿੱਚ ਸੋਨ ਤਮਗਾ ਜਿੱਤਿਆ। ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਇਹ 15ਵਾਂ ਤਮਗਾ ਹੈ।
ਈਸ਼ਾ ਅਤੇ ਪਲਕ ਵੀ ਕ੍ਰਮਵਾਰ ਪੰਜਵੇਂ ਅਤੇ ਅੱਠਵੇਂ ਸਥਾਨ ‘ਤੇ ਰਹਿ ਕੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੀਆਂ। ਦਿਵਿਆ ਦਸਵੇਂ ਸਥਾਨ ‘ਤੇ ਰਹਿ ਕੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੀ। ਈਸ਼ਾ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ‘ਚ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ। ਜਦਕਿ ਈਸ਼ਾ, ਮਨੂ ਭਾਕਰ ਅਤੇ ਰਿਦਮ ਸਾਂਗਵਾਨ ਨੇ ਟੀਮ ਈਵੈਂਟ ‘ਚ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤੀ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਸੋਨੇ ਤਮਗਾ ਜਿੱਤਿਆ।

Comment here