ਸਿਆਸਤਦੁਨੀਆਵਿਸ਼ੇਸ਼ ਲੇਖ

ਏਸ਼ੀਆ ਨਵੇਂ ਸ਼ੀਤ ਯੁੱਧ ਵੱਲ ਵਧ ਰਿਹਾ ਹੈ??

ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਨੇ ‘ਆਕੁਸ’ ਨਾਂ ਦੇ ਇਕ ਤੀਹਰੇ ਸਮਝੌਤੇ ਦਾ ਐਲਾਨ ਕੀਤਾ। ਇਸ ਦੇ ਮਕਸਦਾਂ ’ਚ 2031-2040 ਦੇ ਦਰਮਿਆਨ ਆਸਟ੍ਰੇਲੀਆਈ ਸਮੁੰਦਰੀ ਫੌਜ ਨੂੰ ਰਵਾਇਤੀ ਹਥਿਆਰਾਂ ਦੇ ਨਾਲ-ਨਾਲ ਪ੍ਰਮਾਣੂ ਸ਼ਕਤੀ ਸੰਪੰਨ ਪਣਡੁੱਬੀਆਂ ਨਾਲ ਲੈਸ ਕਰਨਾ ਸ਼ਾਮਲ ਹੈ। ਇਸ ਦਾ ਸਪੱਸ਼ਟ ਮਕਸਦ ਬਹੁਤ ਹੀ ਜ਼ਿਆਦਾ ਜੰਗਗ੍ਰਸਤ ਚੀਨ ਨੂੰ ਕਾਬੂ ’ਚ ਕਰਨਾ ਹੈ। ਹਾਲਾਂਕਿ ਸਾਰੇ ਗਲਤ ਕਾਰਨਾਂ ਨਾਲ ਇਸ ਨੇ ਫਰਾਂਸ ਨੂੰ ਅੱਗ ਬਬੂਲਾ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਫਰਾਂਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ, ਆਸਟ੍ਰੇਲੀਆ ਨੂੰ ਡੀਜ਼ਲ, ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੀ ਸਪਲਾਈ ਦਾ 56 ਅਰਬ ਯੂਰੋ ਦਾ ਸੌਦਾ ਰੱਦ ਹੋ ਗਿਆ ਹੈ। ਫਰਾਂਸੀਸੀ ਕੰਪਨੀਆਂ ਨੂੰ ਉਤਪਾਦਨ ਦਾ ਇਕ ਛੋਟਾ ਜਿਹਾ ਹਿੱਸਾ ਹਾਸਲ ਹੋਵੇਗਾ ਕਿਉਂਕਿ ਹੁਣ ਰੱਦ ਹੋਈ ਫ੍ਰੈਂਕੋਂ-ਆਸਟ੍ਰੇਲੀਅਨ ਪਣਡੁੱਬੀ ਯੋਜਨਾ ਮੁੱਖ ਤੌਰ ’ਤੇ ਆਸਟ੍ਰੇਲੀਆ ’ਚ ਅੱਗੇ ਵਧੇਗੀ ਅਤੇ ਉਹ ਵੀ ਸਥਾਨਕ ਸਹਿਯੋਗੀਆਂ ਦੇ ਨਾਲ, ਜਿਵੇਂ ਕਿ ਲਾਕਹੀਡ ਮਾਰਟਿਨ ਆਸਟ੍ਰੇਲੀਆ। ਇਸ ਸਾਰੇ ਕਾਂਡ ਦਾ ਫਰਾਂਸ ਦੀਆਂ ਆਰਥਿਕ ਰੁਕਾਵਟਾਂ ਦੇ ਇਲਾਵਾ ਇਸ ਦੇ ਖੇਤਰ ’ਚ ਅਕਸ ’ਤੇ ਬਹੁਤ ਬੁਰਾ ਅਸਰ ਪਵੇਗਾ।
ਮਹੱਤਵਪੂਰਨ ਸਵਾਲ ਇਹ ਹੈ ਕਿ ਅਮਰੀਕਾ ਨੇ ਕਿਉਂ ਆਪਣੇ ਨਾਟੋ ਸਹਿਯੋਗੀ ਫਰਾਂਸ ਨੂੰ ਇਸ ਤਰ੍ਹਾਂ ਨਾਲ ਅਲੱਗ-ਥਲੱਗ ਕਰ ਦਿੱਤਾ? ਹੋਰ ਵੀ ਮਹੱਤਵਪੂਰਨ ਇਹ ਕਿ ਇਸ ’ਚ ਆਸਟ੍ਰੇਲੀਆ ਦੀ ਕੀ ਭੂਮਿਕਾ ਰਹੀ ਹੈ? ਇਕ ਅੰਦਾਜ਼ੇ ਅਨੁਸਾਰ ਫਰਾਂਸ ਵੱਲੋਂ 2016 ’ਚ ਕਰਾਰ ਪ੍ਰਾਪਤ ਕਰਨ ਦੇ ਬਾਅਦ ਤੋਂ ਯੋਜਨਾ ’ਤੇ 2.4 ਅਰਬ ਆਸਟ੍ਰੇਲੀਅਨ ਡਾਲਰ (1.8 ਅਰਬ ਅਮਰੀਕੀ ਡਾਲਰ) ਖਰਚ ਕੀਤੇ ਹਨ। ਇਸ ਕਾਰਵਾਈ ਦੀਆਂ ਹਿੰਦ-ਪ੍ਰਸ਼ਾਂਤ ਅਤੇ ਨਾਟੋ ਦੋਵਾਂ ’ਤੇ ਕੀ ਰੁਕਾਵਟਾਂ ਹੋਣਗੀਆਂ? ਪਹਿਲਾ ਇਹ ਕਿ ਇਸ ਕਾਰਵਾਈ ’ਚ ਭੂ-ਰਣਨੀਤੀ ਨੂੰ ਲੈ ਕੇ ਹੱਠਪੁਣੇ ਦੇ ਲਈ ਕੋਈ ਥਾਂ ਨਹੀਂ ਹੈ। ਬਾਈਡੇਨ ਪ੍ਰਸ਼ਾਸਨ ਨੇ ਅਫਗਾਨਿਸਤਾਨ ਤੋਂ ਵਾਪਸੀ ਕਰ ਕੇ ਇਕ ਸੰਦੇਸ਼ ਦਿੱਤਾ ਹੈ ਕਿ ਉਹ ਸਿਰਫ ਆਪਣੀ ਪਹਿਲੀ ਟਰੰਪ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦਾ ਹੀ ਮੁਲਾਂਕਣ ਕਰ ਰਹੀ ਹੈ ਜਦਕਿ ਵਾਪਸੀ ਸਮਝੌਤੇ ਦੀਆਂ ਸ਼ਰਤਾਂ ’ਤੇ ਦੋਹਾ ’ਚ ਚਰਚਾ ਕੀਤੀ ਗਈ ਪਰ ਮੇਜ਼ ’ਤੇ ਬਦਲ ਸੰਭਵ ਤੌਰ ’ਤੇ ਕਿਤੇ ਵੱਧ ਖਰਾਬ ਸਨ।
ਹਾਲਾਂਕਿ ਨਵੇਂ ਹਿੰਦ ਪ੍ਰਸ਼ਾਂਤ ਰੱਖਿਆ ਸਮਝੌਤੇ ’ਤੇ ਗੱਲਬਾਤ ਕਰਦੇ ਹੋਏ ਬਾਈਡੇਨ ਪ੍ਰਸ਼ਾਸਨ ਇਕ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਜਿੱਥੇ ਟਰੰਪ ਸਿਰਫ ਬੋਲਦੇ ਅਤੇ ਗੁੱਸੇ ਦਾ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਦਾ ਕੰਮ ਇਕੋ ਇਕ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਚੁਣੌਤੀ, ਭਾਵ ਚੀਨ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨਾ ਹੈ।
ਆਸਟ੍ਰੇਲੀਆ ਕਈ ਕਾਰਨਾਂ ਨਾਲ ਇਸ ਕੋਸ਼ਿਸ਼ ’ਚ ਇਕ ਸੁਭਾਵਿਕ ਭਾਈਵਾਲ ਸੀ ਜਿਵੇਂ ਕਿ ਉਹ ਇਕ ਐਂਗਲੋ-ਸੈਕਸਨ ਦੇਸ਼ ਹੈ-ਇੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ, ਇਹ ਫਾਈਵ-ਆਈਜ਼ ਸਮਝੌਤੇ ਦਾ ਇਕ ਹਿੱਸਾ ਹੈ, ਇਸ ਦਾ ਬ੍ਰਿਟੇਨ ਦੇ ਨਾਲ ਇਕ ਪ੍ਰਮੁੱਖ ਸਬੰਧ ਹੈ ਜਿਸ ਦੇ ਨਾਲ ਅਮਰੀਕਾ ਦਾ ‘ਵਿਸ਼ੇਸ਼ ਸਬੰਧ’ ਹੈ, ਇਹ ਆਕਾਰ ’ਚ ਇਕ ਮਹਾਦੀਪ ਹੈ ਅਤੇ ਇਸ ਤੋਂ ਵੀ ਵਧ ਕੇ ਅਮਰੀਕਾ ਦੇ ਮੁਕਾਬਲੇ ਚੀਨ ਦੇ ਨਾਲ ਇਸ ਦੀ ਉਚਿਤ ਨਜ਼ਦੀਕੀ ਹੈ ਕਿਉਂਕਿ ਇਹ ਪ੍ਰਸ਼ਾਂਤ ਮਹਾਸਾਗਰ ’ਚ ਹੈ। ਅਤੀਤ ’ਚ ਵੀ ਇਸ ਵਿਹਾਰ ਲਈ ਇਕ ਆਦਰਸ਼ ਹੈ, ਘੱਟੋ-ਘੱਟ ਅਮਰੀਕੀ ਨਜ਼ਰੀਏ ਤੋਂ। ਸਾਢੇ 7 ਦਹਾਕੇ ਪਹਿਲਾਂ, ਜਦੋਂ ਦੂਸਰੀ ਵਿਸ਼ਵ ਜੰਗ ਖਤਮ ਹੋਈ ਅਤੇ ਅਮਰੀਕਾ ਲਈ ਅਖੰਡਿਤ ਸੋਵੀਅਤ ਸੰਘ ਇਕ ਖਤਰਾ ਸੀ, ਇਸ ਨੇ ਇਸ ਤਰ੍ਹਾਂ ਬ੍ਰਿਟੇਨ ਨੂੰ ਵੀ ਪ੍ਰਮਾਣੂ ਹਥਿਆਰਾਂ ਅਤੇ ਹੋਰ ਜੰਗੀ ਸਾਮਾਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨਾਲ ਉਹ ਇਕ ਵਿਸ਼ੇਸ਼ ਸਬੰਧ ਬਣਿਆ ਜਿਸ ਦੇ ਆਲੇ-ਦੁਆਲੇ ਬਾਅਦ ’ਚ ਨਾਟੋ ਦਾ ਨਿਰਮਾਣ ਹੋਇਆ। ਆਖਿਰਕਾਰ ਜੇਕਰ ਤੁਸੀਂ ਸੋਵੀਅਤ ਸੰਘ ਨਾਲ ਲੜਨਾ ਹੈ ਤਾਂ ਉਹ ਵੀ ਯੂਰਪ ’ਚ ਤਾਂ ਤੁਹਾਨੂੰ ਮਿੱਤਰਾਂ ਅਤੇ ਸਹਿਯੋਗੀਆਂ ਦੀ ਲੋੜ ਹੋਵੇਗੀ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੀ ਜ਼ਮੀਨ ’ਤੇ ਉਤਸ਼ਾਹਿਤ ਕਰ ਸਕਦੇ ਹੋ। 70 ਸਾਲ ਬਾਅਦ ਜਦੋਂ ਅਮਰੀਕਾ ਹੁਣ ਚੀਨ ਨੂੰ ਆਪਣੇ ਮੁੱਖ ਵਿਰੋਧੀ ਦੇ ਤੌਰ ’ਤੇ ਦੇਖਦਾ ਹੈ, ਇਸ ਨੇ ਹਿੰਦ ਪ੍ਰਸ਼ਾਂਤ ਖੇਤਰ ’ਚ ਉਹੋ ਜਿਹੀ ਹੀ ਯੂਰਪੀਅਨ ਪ੍ਰਤੀਕਿਰਿਆ ਕੀਤੀ ਹੈ।ਕਿਉਂਕਿ ਵਿਚਾਰਕ ਅਤੇ ਫੌਜੀ ਚੁਣੌਤੀ ਦੇ ਤੌਰ ’ਤੇ ਅਖੰਡਿਤ ਸੋਵੀਅਤ ਸੰਘ ਦਾ ਤਿੰਨ ਦਹਾਕੇ ਪਹਿਲਾਂ ਅੰਤ ਹੋ ਗਿਆ ਸੀ ਅਤੇ ਅਮਰੀਕਾ ਲਈ ਹੁਣ ਨਾਟੋ ਪਹਿਲ ਨਹੀਂ ਰਿਹਾ। ਬੇਸ਼ੱਕ ਸੋਵੀਅਤ ਸੰਘ ਦੇ ਪ੍ਰਮੁੱਖ ਉੱਤਰਾਧਿਕਾਰੀ ਰੂਸ ਨੇ ਫਿਰ ਤੋਂ ਖੁਦ ਨੂੰ ਮਜ਼ਬੂਤ ਕਰ ਲਿਆ ਹੈ ਪਰ ਅਜੇ ਵੀ ਉਹ ਆਪਣੇ ਉਨ੍ਹਾਂ ਪਹਿਲਾਂ ਵਰਗੇ ਦਿਨਾਂ ਤੋਂ ਬਹੁਤ ਦੂਰ ਹੈ।
ਇਸ ਤੀਹਰੇ ਗਠਜੋੜ ਦੇ ਏਸ਼ੀਆ ਪ੍ਰਸ਼ਾਂਤ ਦੀ ਸ਼ਾਂਤੀ ਅਤੇ ਸੁਰੱਖਿਆ ’ਤੇ ਕੀ ਅਸਰ ਹੋਣਗੇ ਅਤੇ ਇਹ ਦੇਖਦੇ ਹੋਏ ਕਿ ਇਕ ਏਸ਼ੀਅਨ ਨਾਟੋ ਸਿੱਧਾ ਉਸ ਦੇ ਚਿਹਰੇ ’ਤੇ ਘੂਰ ਰਿਹਾ ਹੈ, ਉਸ ਦੀ ਕੀ ਪ੍ਰਤੀਕਿਰਿਆ ਹੋਵੇਗੀ? 20 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਅਤੇ ਇਸ ਦੇ ਸਹਿਯੋਗੀ ਚੀਨ ਨੂੰ ਘੇਰਨ ਲਈ ਇਕ ਏਸ਼ੀਅਨ ਨਾਟੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਦੀਆਂ ਜੰਗੀ ਭਾਵਨਾਵਾਂ ਨੂੰ ਦੇਖਦੇ ਹੋਏ, ਖਾਸ ਕਰ ਕੇ ਕੋਵਿਡ-19 ਦੇ ਦੌਰਾਨ ਦੱਖਣੀ ਚੀਨ ਸਾਗਰ, ਹਾਂਗਕਾਂਗ, ਪੂਰਬੀ ਲੱਦਾਖ ਅਤੇ ਤਾਈਵਾਨ ਦੇ ਹਵਾਈ ਖੇਤਰ ’ਚ ਉਸ ਦੀ ਵਾਰ-ਵਾਰ ਘੁਸਪੈਠ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਅਮਰੀਕਾ ਨੇ ਹਥਿਆਰ ਚੁੱਕ ਲੈਣ ਦਾ ਫੈਸਲਾ ਕੀਤਾ ਹੈ। ਇਸ ਨੇ ‘ਆਕੁਸ’ ਰਾਹੀਂ ਏਸ਼ੀਅਨ ਨਾਟੋ ਦੇ ਐਂਗਲੋ-ਸੈਕਸਨ ਬਿਲਡਿੰਗ ਬਲਾਕਸ ਖੜ੍ਹੇ ਕੀਤੇ ਹਨ ਜਿਵੇਂ ਕਿ ਇਸ ਨੇ 1949 ’ਚ ਯੂਰਪ ’ਚ ਕੀਤਾ ਸੀ। ਏਸ਼ੀਆ ’ਚ ਇਕ ਨਵੀਂ ਸੀਤ ਜੰਗ ਸ਼ੁਰੂ ਹੋ ਗਈ ਹੈ।

Comment here