ਅਪਰਾਧਸਿਆਸਤਖਬਰਾਂਦੁਨੀਆ

ਏਸ਼ੀਆ ’ਚ ਚੀਨ ਨੂੰ ਸਭ ਤੋਂ ਜ਼ਿਆਦਾ ਖਤਰਾ ਭਾਰਤ ਤੋਂ

ਬੀਜਿੰਗ-ਚੀਨ ਨੇ ਜਿਬੂਤੀ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਟਾਪੂਆਂ ’ਤੇ ਜਬਰੀ ਕਬਜ਼ਾ ਕਰਕੇ ਉੱਥੇ ਵੀ ਫੌਜੀ ਟਿਕਾਣੇ ਬਣਾ ਚੁੱਕਾ ਹੈ। ਚੀਨ ਦੀ ਇਸ ਹਰਕਤ ਨਾਲ ਦੁਨੀਆ ਦੀ ਸ਼ਾਂਤੀ ਅਤੇ ਸਥਿਰਤਾ ਨੂੰ ਵੱਡਾ ਖਤਰਾ ਹੈ। ਜਿੱਥੇ ਚੀਨ ਖੁੱਲ੍ਹੇ ਤੌਰ ’ਤੇ ਆਪਣੇ ਫੌਜੀ ਟਿਕਾਣੇ ਨਹੀਂ ਬਣਾ ਸਕਦਾ ਉੱਥੇ ਉਹ ਚੋਰੀ-ਛਿਪੇ ਆਪਣੇ ਫੌਜੀ ਟਿਕਾਣੇ ਬਣਾਉਂਦਾ ਹੈ ਜਿਸ ਨਾਲ ਉਸ ਪੂਰੇ ਖੇਤਰ ਵਿਸ਼ੇਸ਼ ’ਚ ਚੀਨ ਦਾ ਜੰਗੀ ਦਬਦਬਾ ਬਣਿਆ ਰਹੇ। ਏਸ਼ੀਆ ’ਚ ਚੀਨ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਵਿਰੋਧੀ ਮੰਨਦਾ ਹੈ, ਚੀਨ ਨੂੰ ਏਸ਼ੀਆ ’ਚ ਜੇਕਰ ਕਿਸੇ ਦੇਸ਼ ਤੋਂ ਸਭ ਤੋਂ ਵੱਧ ਖਤਰਾ ਹੈ ਤਾਂ ਉਹ ਹੈ ਭਾਰਤ। ਭਾਰਤ ਹੀ ਇਕ ਅਜਿਹਾ ਦੇਸ਼ ਹੈ ਜੋ ਚੀਨ ਨੂੰ ਉਸ ਦੀ ਭਾਸ਼ਾ ’ਚ ਜਵਾਬ ਦੇ ਸਕਦਾ ਹੈ। ਭਾਰਤ ਨੂੰ ਘੇਰਨ ਦੇ ਲਈ ਚੀਨ ਹਰ ਸਮੇਂ ਘਟੀਆ ਚਾਲਾਂ ਚੱਲਦਾ ਹੈ ਕਿਉਂਕਿ ਜੇਕਰ ਚੀਨ ਨੇ ਭਾਰਤ ਨੂੰ ਕਦੀ ਸਿੱਧੇ ਤੌਰ ’ਤੇ ਚੁਣੌਤੀ ਦਿੱਤੀ ਤਾਂ ਫਿਰ ਭਾਰਤ ਉਸ ਨੂੰ ਮੂੰਹ-ਤੋੜ ਜਵਾਬ ਦੇਵੇਗਾ ਅਤੇ ਇਸ ਦਾ ਸਭ ਤੋਂ ਵੱਡਾ ਨੁਕਸਾਨ ਚੀਨ ਨੂੰ ਹੋਵੇਗਾ।
ਇਸ ਲਈ ਚੀਨ ਨੇ ਭਾਰਤ ਦੇ ਗੁਆਂਢੀ ਦੇਸ਼ਾਂ ’ਚ ਨਿਵੇਸ਼ ਕਰਨਾ ਸ਼ੁਰੂ ਕੀਤਾ ਜਿਸ ਨਾਲ ਉਨ੍ਹਾਂ ਦੇਸ਼ਾਂ ਤੋਂ ਆਪਣੇ ਖੁਫੀਆ ਤੰਤਰ ਨੂੰ ਭਾਰਤ ਦੇ ਵਿਰੁੱਧ ਲਗਾ ਸਕੇ, ਜਨਵਰੀ 2021 ’ਚ ਸਿਲੋਨ ਇਲੈਕਟ੍ਰੀਸਿਟੀ ਬੋਰਡ ਨੇ ਹਾਈਬ੍ਰਿਡ ਬਿਜਲੀ ਉਤਪਾਦਨ ਲਈ ਜਾਫਨਾ ਟਾਪੂ ਦੇ 3 ਟਾਪੂਆਂ ਡੇਲਫਟ, ਨਾਗਦੀਪ ਅਤੇ ਅਨਾਲਥਿਵੁ ’ਤੇ ਚੀਨ ਦੀ ਇਕ ਨਿੱਜੀ ਕੰਪਨੀ ਸੀਨੋ ਸੋਅਰ ਹਾਈਬ੍ਰਿਡ ਤਕਨਾਲੋਜੀ ਨੂੰ ਪੱਟੇ ’ਤੇ ਦੇ ਦਿੱਤਾ ਸੀ, ਇਹ ਖਬਰ ਭਾਰਤ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਸੀ, ਜਿਸ ਦੇ ਬਾਅਦ ਇਸ ਪ੍ਰਾਜੈਕਟ ਤੋਂ ਭਾਰਤ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਹੈ। ਭਾਰਤ ਦੇ ਇਸ ਇਤਰਾਜ਼ ’ਤੇ ਚੀਨ ਨੇ ਕਿਹਾ ਕਿ ਇਹ ਕੰਪਨੀ ਨਿੱਜੀ ਕੰਪਨੀ ਹੈ। ਸਰਕਾਰ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ, ਇਸ ਲਈ ਇਸ ਤੋਂ ਭਾਰਤ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਪਰ ਭਾਰਤ ਨੇ ਜਵਾਬ ’ਚ ਕਿਹਾ ਕਿ ਇਸ ਕੰਪਨੀ ਦੇ ਜਿੰਨੇ ਵੀ ਹਿੱਸੇਦਾਰ ਹਨ ਉਹ ਸਾਰੇ ਜਾਂ ਤਾਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਹਨ ਜਾਂ ਫਿਰ ਚੀਨ ਦੀ ਫੌਜ ਨਾਲ ਉਨ੍ਹਾਂ ਦਾ ਸਿੱਧਾ ਸਬੰਧ ਹੈ।
ਮੱਕਾਰ ਚੀਨ ਨੇ ਵੱਡੀ ਮੱਕਾਰੀ ਨਾਲ ਆਪਣੀ ਬਿਜਲੀ ਕੰਪਨੀ ਦੇ ਨਾਂ ’ਚ ਹਾਈਬ੍ਰਿਡ ਜੋੜਿਆ, ਜਿਸ ਤੋਂ ਉਹ ਲੋੜ ਪੈਣ ’ਤੇ ਡੀਜ਼ਲ ਦੀ ਵਰਤੋਂ ਨਾਲ ਕਿਸੇ ਵੀ ਕੀਮਤ ’ਤੇ ਆਪਣੇ ਬਿਜਲੀ ਪ੍ਰਾਜੈਕਟ ਨੂੰ ਚਾਲੂ ਰੱਖ ਸਕੇ। ਦਰਅਸਲ ਜਾਫਨਾ ਦੇ ਇਨ੍ਹਾਂ ਤਿੰਨਾਂ ਟਾਪੂਆਂ ’ਤੇ ਚੀਨ ਨੂੰ ਬਿਜਲੀ ਪ੍ਰਾਜੈਕਟ ਚਲਾਉਣਾ ਹੀ ਨਹੀਂ ਸੀ, ਉਹ ਤਾਂ ਇਸ ਪ੍ਰਾਜੈਕਟ ਦੀ ਆੜ ’ਚ ਭਾਰਤ ਦੇ ਹੋਰ ਨੇੜੇ ਆ ਕੇ ਉਸ ਨੂੰ ਰਣਨੀਤਕ ਤੌਰ ’ਤੇ ਘੇਰਨਾ ਚਾਹੁੰਦਾ ਸੀ। ਇਸੇ ਲਈ ਚੀਨ ਨੇ ਸੀਨੋ ਸੋਇਲ ਹਾਈਬ੍ਰਿਡ ਤਕਨਾਲੋਜੀ ਪ੍ਰਾਜੈਕਟ ਨੂੰ ਚਲਾਉਣ ਲਈ ਡੀਜ਼ਲ ਨੂੰ ਵੀ ਹਾਈਬ੍ਰਿਡ ਦੇ ਨਾਂ ’ਤੇ ਜੋੜ ਦਿੱਤਾ, ਇਸ ਨਾਲ ਜੋ ਵੀ ਕਾਰਬਨ ਗੈਸ ਦੀ ਨਿਕਾਸੀ ਹੁੰਦੀ, ਕੌਮਾਂਤਰੀ ਮੰਚਾਂ ’ਤੇ ਉਨ੍ਹਾਂ ਦਾ ਨੁਕਸਾਨ ਸ਼੍ਰੀਲੰਕਾ ਨੂੰ ਹੁੰਦਾ ਨਾ ਕਿ ਚੀਨ ਨੂੰ। 1.20 ਕਰੋੜ ਡਾਲਰ ਦੇ ਇਸ ਪ੍ਰਾਜੈਕਟ ਲਈ ਚੀਨ ਨੇ ਏਸ਼ੀਆ ਵਿਕਾਸ ਬੈਂਕ ਤੋਂ ਪੈਸੇ ਉਧਾਰ ਵੀ ਲੈਣੇ ਸਨ, ਜਿਸ ਨੂੰ ਸ਼੍ਰੀਲੰਕਾ ਨੂੰ ਅਦਾ ਕਰਨਾ ਹੁੰਦਾ, ਅਜਿਹੇ ’ਚ ਭਾਰਤ ਨੇ ਸ਼੍ਰੀਲੰਕਾ ਦੇ ਸਾਹਮਣੇ ਇਹ ਤਜਵੀਜ਼ ਰੱਖੀ ਕਿ ਉਹ ਇਸ ਪ੍ਰਾਜੈਕਟ ਨੂੰ ਸ਼੍ਰੀਲੰਕਾ ਦੇ ਜਾਫਨਾ ਟਾਪੂ ’ਚ ਲਗਾ ਸਕਦਾ ਹੈ ਅਤੇ ਇੰਨੇ ਪੈਸੇ ਭਾਰਤ ਸ਼੍ਰੀਲੰਕਾ ਨੂੰ ਗ੍ਰਾਂਟ ਦੇ ਰੂਪ ’ਚ ਦੇਵੇਗਾ ਜਿਸ ’ਚ ਏ. ਡੀ. ਬੀ. ਬੈਂਕ ਦੀ ਵਿਆਜ ਦਰ ਵੀ ਸ਼ਾਮਲ ਨਹੀਂ ਹੋਵੇਗੀ। ਇਕ ਸਾਲ ਚੱਲੀ ਇਸ ਲੰਬੀ ਪ੍ਰਕਿਰਿਆ ਦੇ ਬਾਅਦ ਅਖੀਰ ਇਸ ਪ੍ਰਾਜੈਕਟ ’ਤੇ ਭਾਰਤ ਨੂੰ ਕੂਟਨੀਤਕ ਜਿੱਤ ਮਿਲੀ ਅਤੇ ਚੀਨ ਨੂੰ ਭਾਰਤ ਨੇ ਧੱਕ ਕੇ ਬਾਹਰ ਕਰÇ ਦੱਤਾ।
ਇਸ ਦੇ ਬਾਅਦ ਸ਼੍ਰੀਲੰਕਾ ’ਚ ਚੀਨ ਦੇ ਦੂਤਘਰ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਇਹ ਜਾਣਕਾਰੀ ਦਿੱਤੀ ਕਿ ਜਾਫਨਾ ’ਚ ਚੀਨ ਦੇ ਇਸ ਪ੍ਰਾਜੈਕਟ ਨਾਲ ਤੀਸਰੀ ਧਿਰ ਦੀ ਸੁਰੱਖਿਆ ਨੂੰ ਖਤਰਾ ਸੀ, ਇਸ ਲਈ ਚੀਨ ਇਸ ਪ੍ਰਾਜੈਕਟ ਤੋਂ ਬਾਹਰ ਨਿਕਲ ਰਿਹਾ ਹੈ ਪਰ ਚੀਨ ਜਾਂਦੇ-ਜਾਂਦੇ ਵੀ ਇਕ ਮੱਕਾਰੀ ਹੋਰ ਕਰ ਗਿਆ। ਉਸ ਨੇ 29 ਨਵੰਬਰ ਨੂੰ ਭਾਰਤ ਦੇ ਇਕ ਹੋਰ ਗੁਆਂਢੀ ਦੇਸ਼ ਮਾਲਦੀਵ ਦੇ 12 ਟਾਪੂਆਂ ’ਤੇ ਸੂਰਜੀ ਊਰਜਾ ਪ੍ਰਾਜੈਕਟ ਦਾ ਕਰਾਰ ਕਰÇ ਲਆ। ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਜਾਫਨਾ ’ਚ ਚੀਨ ਦੀ ਨਿੱਜੀ ਕੰਪਨੀ ਬਿਜਲੀ ਪ੍ਰਾਜੈਕਟ ਲਗਾ ਰਹੀ ਸੀ ਤਾਂ ਇਸ ਦੇ ਬਾਰੇ ’ਚ ਚੀਨ ਦੇ ਦੂਤਘਰ ਨੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਹ ਜਾਣਕਾਰੀ ਮੀਡੀਆ ਨੂੰ ਕਿਉਂ ਦਿੱਤੀ? ਅਸਲ ’ਚ ਚੀਨ ’ਚ ਜਿੰਨੀਆਂ ਵੀ ਨਿੱਜੀ ਕੰਪਨੀਆਂ ਹਨ ਉਨ੍ਹਾਂ ਦੇ ਮਾਲਕ ਕਮਿਊਨਿਸਟ ਪਾਰਟੀ ਦੇ ਮੈਂਬਰ ਹੁੰਦੇ ਹਨ, ਕੁਝ ਕੰਪਨੀਆਂ ਦੇ ਮਾਲਕ ਚੀਨ ਦੀ ਫੌਜ ’ਚ ਅਧਿਕਾਰੀ ਹੁੰਦੇ ਹਨ। ਉਦਾਹਰਣ ਲਈ ਚੀਨ ਦੀ ਤਕਨਾਲੋਜੀ ਅਤੇ ਫੋਨ ਬਣਾਉਣ ਵਾਲੀ ਕੰਪਨੀ ਹਵਾਵੇ ਦਾ ਮਾਲਕ ਰਨ ਛੇਂਗਫੋਈ ਪਹਿਲਾਂ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ’ਚ ਉਪ ਨਿਰਦੇਸ਼ਕ ਦੇ ਤੌਰ ’ਤੇ ਕੰਮ ਕਰਦਾ ਸੀ। ਭਾਰਤ ਦਾ ਇਹ ਗੁਆਂਢੀ ਦੇਸ਼ ਪਾਕਿਸਤਾਨ ਤੋਂ ਕਿਤੇ ਵੱਧ ਖਤਰਨਾਕ, ਮੱਕਾਰ ਅਤੇ ਧੋਖੇਬਾਜ਼ ਹੈ ਜੋ ਸਮੇਂ-ਸਮੇਂ ’ਤੇ ਭਾਰਤ ਨੂੰ ਘੇਰਨ ਲਈ ਫਰੇਬ ਕਰਦਾ ਰਹਿੰਦਾ ਹੈ, ਚੀਨ ਦੀ ਹਰ ਚਾਲ ਨੂੰ ਅਸਫਲ ਬਣਾਉਣ ਲਈ ਚੌਕਸੀ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਲਗਾਤਾਰ ਕੰਮ ਕਰਨ ਦੀ ਲੋੜ ਹੈ ਕਿਉਂਕਿ ਜੇਕਰ ਭਾਰਤ ਦੇ ਹੱਥੋਂ ਇਕ ਵੀ ਮੌਕਾ ਨਿਕਲਿਆ ਤਾਂ ਫਿਰ ਹੰਬਨਟੋਟਾ, ਗਵਾਦਰ, ਨੇਪਾਲ ’ਚ ਤਪੋਪਾਨੀ ਲੈਂਡ ਪੋਰਟ ਅਤੇ ਮਾਲਦੀਵਸ ’ਚ ਫੇਇਦੂ ਫਿਨੋਇਲੂ ਟਾਪੂ ਵਰਗੀ ਘਟਨਾ ਹੋ ਸਕਦੀ ਹੈ।

Comment here