ਲੰਡਨ-ਸਮਾਰਟਫੋਨ ਬਾਜ਼ਾਰ ’ਚ ਟਵਿੱਟਰ ਦੇ ਨਵੇਂ ਮਾਲਿਕ ਏਲਨ ਮਸਕ ਦੀ ਟੱਕਰ ਐਪਲ, ਗੂਗਲ ਅਤੇ ਸੈਮਸੰਗ ਵਰਗੀਆਂ ਵੱਡੀਆਂ ਦਿੱਗਜ ਕੰਪਨੀਆਂ ਨਾਲ ਹੋਵੇਗੀ। ਹਾਲ ਹੀ ’ਚ ਇਕ ਟਵੀਟ ਦੇ ਰਿਪਲਾਈ ’ਚ ਏਲਨ ਨੇ ਕਿਹਾ ਕਿ ਉਹ ਇਕ ਵਿਕਲਪਿਕ ਫੋਨ ਲਿਆਉਣਗੇ। ਏਲਨ ਮਸਕ ਹਰ ਉਹ ਚੀਜ਼ ਖ਼ਰੀਦਣ ਲੈਣਾ ਚਾਹੁੰਦੇ ਹਨ ਜਾਂ ਉਸਨੂੰ ਖ਼ੁਦ ਪੈਦਾ ਕਰਨਾ ਚਾਹੁੰਦੇ ਹਨ ਜਿਸ ਤੋਂ ਉਨ੍ਹਾਂ ਨੂੰ ਥੋੜ੍ਹੀ ਜਿੱਹੀ ਵੀ ਪਰੇਸ਼ਾਨੀ ਹੁੰਦੀ ਹੈ।
ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ ਤੋਂ ਏਲਨ ਮਸਕ ਨੂੰ ਫੇਕ ਅਕਾਊਂਟ ਨੂੰ ਲੈ ਕੇ ਪਰੇਸ਼ਾਨੀ ਸੀ ਤਾਂ ਉਨ੍ਹਾਂ ਨੇ ਟਵਿੱਟਰ ਨੂੰ ਖ਼ਰੀਦ ਲਿਆ। ਹੁਣ ਟਵਿੱਟਰ ’ਚ ਉਹ ਲਗਾਤਾਰ ਬਦਲਾਅ ਕਰ ਰਹੇ ਹਨ ਜਿਨ੍ਹਾਂ ’ਚ ਬਲਿਊ ਟਿੱਕ ਨੂੰ ਫੀਸ ਆਧਾਰਿਤ ਕਰਨ ਵਰਗਾ ਵੱਡਾ ਬਦਲਾਅ ਵੀ ਸ਼ਾਮਿਲ ਹੈ। ਹੁਣ ਏਲਨ ਮਸਕ ਖ਼ੁਦ ਦਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੇ ਹਨ। ਦਰਅਸਲ, ਐਪਲ ਅਤੇ ਗੂਗਲ ਦੁਆਰਾ ਪਲੇਅ-ਸਟੋਰ ਤੋਂ ਟਵਿੱਟਰ ਦੇ ਹਟਾਏ ਜਾਣ ਨੂੰ ਲੈ ਕੇ ਟਵਿੱਟਰ ’ਤੇ ਚਰਚਾ ਹੋ ਰਹੀ ਸੀ ਜਿਸ ਦੇ ਰਿਪਲਾਈ ’ਚ ਏਲਨ ਮਸਕ ਨੇ ਫੋਨ ਲਿਆਉਣ ਦੀ ਗੱਲ ਕਹੀ ਹੈ।
ਏਲਨ ਮਸਕ ਨੇ ਆਪਣੇ ਟਵੀਟ ’ਚ ਕਿਹਾ, ‘ਮੈਂ ਯਕੀਨੀ ਰੂਪ ਨਾਲ ਉਮੀਦ ਕਰਦਾ ਹਾਂ ਕਿ ਇਹ ਉਸ ’ਤੇ ਨਾ ਆਏ ਪਰ ਹਾਂ, ਜੇਕਰ ਕੋਈ ਹੋਰ ਬਦਲ ਨਹੀਂ ਹੈ, ਤਾਂ ਮੈਂ ਇਕ ਵਿਕਲਪਿਕ ਫੋਨ ਲਿਆਵਾਂਗਾ।’ ਇਹ ਪੂਰੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਕੁਝ ਯੂਜ਼ਰਜ਼ ਨੇ ਐਪਲ ਅਤੇ ਗੂਗਲ ਦੇ ਆਪਰੇਟਿੰਗ ਸਿਸਟਮ ਨੂੰ ਲੈ ਕੇ ‘ਪੱਖਪਾਤੀ’ ਰਵੱਈਏ ਦਾ ਦੋਸ਼ ਲਗਾਇਆ। ਏਲਨ ਮਸਕ ਫਿਲਹਾਲ ਪੁਲਾੜ ਟਰੈਵਲ, ਇਲੈਕਟ੍ਰਿਕ ਗੱਡੀਆਂ, ਬਿਲਡਿੰਗ ਨਿਰਮਾਣ ਅਤੇ ਸੋਸ਼ਲ ਮੀਡੀਆ ਵਰਗੇ ਕਾਰੋਬਾਰ ਨੂੰ ਹੈਂਡਲ ਕਰ ਰਹੇ ਹਨ।
ਏਲਨ ਮਸਕ ਸਮਾਰਟਫੋਨ ਲਿਆਉਣ ਦੀ ਕਰ ਰਹੇ ਤਿਆਰੀ!

Comment here