ਅਪਰਾਧਸਿਆਸਤਖਬਰਾਂ

ਏਪੀਐਚਸੀ ਦੇ ਸ੍ਰੀਨਗਰ ਦਫ਼ਤਰ ਨੂੰ ਕੁਰਕ ਕਰਨ ਦੇ ਹੁਕਮ

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਕਸ਼ਮੀਰ ‘ਚ ਸਭ ਤੋਂ ਵੱਡੀ ਜਾਇਦਾਦ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਐਤਵਾਰ ਨੂੰ ਦਿੱਲੀ ਦੀ ਇਕ ਅਦਾਲਤ ਦੇ ਹੁਕਮਾਂ ‘ਤੇ ਅੱਤਵਾਦ ਫੰਡਿੰਗ ਨਾਲ ਜੁੜੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਰਾਜਬਾਗ ਸਥਿਤ ਹੁਰੀਅਤ ਕਾਨਫਰੰਸ ਦੇ ਦਫਤਰ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਸੰਘੀ ਏਜੰਸੀ ਦੀ ਇਕ ਟੀਮ ਹੁਰੀਅਤ ਦਫਤਰ ਪਹੁੰਚੀ ਅਤੇ ਇਮਾਰਤ ਦੀ ਬਾਹਰੀ ਕੰਧ ‘ਤੇ ਕੁਰਕੀ ਨੋਟਿਸ ਚਿਪਕਾ ਦਿੱਤਾ।
ਐੱਨ.ਆਈ.ਏ. ਕੋਰਟ ਨੋਟਿਸ ਵਿੱਚ ਲਿਖਿਆ ਹੈ- “ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਜਬਾਗ ਵਿੱਚ ਜਿਹੜੀ ਇਮਾਰਤ ਵਿਚ ਆਲ ਪਾਰਟੀ ਹੁਰੀਅਤ ਕਾਨਫਰੰਸ ਦਾ ਦਫਤਰ ਸਥਿਤ ਹੈ ਅਤੇ ਵਰਤਮਾਨ ਵਿੱਚ ਅਦਾਲਤੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਨਈਮ ਅਹਿਮਦ ਖਾਨ ਦੀ ਸਾਂਝੀ ਮਲਕੀਅਤ ਹੈ, ਨੂੰ ਵਿਸ਼ੇਸ਼ ਐੱਨ.ਆਈ.ਏ.ਅਦਾਲਤ ਪਟਿਆਲਾ ਹਾਊਸ, ਨਵੀਂ ਦਿੱਲੀ ਦੇ ਹੁਕਮ ਦੇ ਹਵਾਲੇ ਨਾਲ ਕੁਰਕ ਕੀਤਾ ਜਾਂਦਾ ਹੈ। । ਹੁਰੀਅਤ ਕਾਨਫਰੰਸ 26 ਵੱਖਵਾਦੀ ਸੰਗਠਨਾਂ ਦਾ ਇੱਕ ਏਕੀਕਰਨ ਹੈ ਅਤੇ ਇਸਦੀ ਸਥਾਪਨਾ 1993 ਵਿੱਚ ਕੀਤੀ ਗਈ ਸੀ। ਸਰਕਾਰ ਦੁਆਰਾ ਵੱਖਵਾਦੀ ਸਮੂਹਾਂ ‘ਤੇ ਕਾਰਵਾਈ ਦੇ ਬਾਅਦ ਅਗਸਤ 2019 ਤੋਂ ਇਸਦਾ ਦਫਤਰ ਬੰਦ ਹੈ।
ਦਿੱਲੀ ਦੀ ਇੱਕ ਅਦਾਲਤ ਨੇ ਵੱਖਵਾਦੀ ਨਈਮ ਅਹਿਮਦ ਖ਼ਾਨ ਖ਼ਿਲਾਫ਼ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਜਾਂਚ ਕਰ ਰਹੇ ਯੂਏਪੀਏ ਕੇਸ ਵਿੱਚ ਆਲ ਪਾਰਟੀ ਹੁਰੀਅਤ ਕਾਨਫਰੰਸ (ਏਪੀਐਚਸੀ) ਦੇ ਸ੍ਰੀਨਗਰ ਦਫ਼ਤਰ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਖਾਨ, ਜੋ ਕਿ 14 ਅਗਸਤ, 2017 ਤੋਂ ਨਿਆਂਇਕ ਹਿਰਾਸਤ ਵਿੱਚ ਹੈ, ਉੱਤੇ ਐਨਆਈਏ ਨੇ ਕਸ਼ਮੀਰ ਵਿੱਚ “ਅਸ਼ਾਂਤੀ ਪੈਦਾ ਕਰਨ” ਦਾ ਦੋਸ਼ ਲਗਾਇਆ ਹੈ। ਉਸ ਨੂੰ 24 ਜੁਲਾਈ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਦਸੰਬਰ ਵਿੱਚ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਯੂਏਪੀਏ ਦੀ ਧਾਰਾ 33(1) ਦੇ ਤਹਿਤ ਹੁਰੀਅਤ ਦਫ਼ਤਰ ਨੂੰ ਕੁਰਕ ਕਰਨ ਲਈ ਐਨਆਈਏ ਦੀ ਪਟੀਸ਼ਨ ‘ਤੇ ਇਹ ਹੁਕਮ ਦਿੱਤਾ। “ਅਚੱਲ ਜਾਇਦਾਦ ਜੋ ਕਿ ਰਾਜ ਬਾਗ, ਸ਼੍ਰੀਨਗਰ ਵਿਖੇ ਸਥਿਤ ਇਮਾਰਤ ਹੈ, ਜਿਸ ਨੂੰ ਪਹਿਲਾਂ ਹੁਰੀਅਤ ਦਫਤਰ ਵਜੋਂ ਵਰਤਿਆ ਜਾਂਦਾ ਸੀ, ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਗਿਆ ਹੈ।

Comment here