ਨਵੀਂ ਦਿੱਲੀ-ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਏਅਰ ਇੰਡੀਆ ਨਾਲ ਟਾਟਾ ਐਸਆਈਏ ਏਅਰਲਾਈਨਜ਼ ਦੇ ਰਲੇਵੇਂ ਅਤੇ ਸਿੰਗਾਪੁਰ ਏਅਰਲਾਈਨਜ਼ ਦੁਆਰਾ ਏਅਰ ਇੰਡੀਆ ਦੀ ਕੁਝ ਹਿੱਸੇਦਾਰੀ ਪ੍ਰਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਸ ਲਈ ਸਬੰਧਤ ਧਿਰਾਂ ਦੁਆਰਾ ਪ੍ਰਸਤਾਵਿਤ ਸਵੈ-ਇੱਛਤ ਪ੍ਰਤੀਬੱਧਤਾਵਾਂ ਦੀ ਪਾਲਣਾ ਦੀ ਲੋੜ ਹੋਵੇਗੀ
ਪ੍ਰਸਤਾਵਿਤ ਰਲੇਵੇਂ ਵਿੱਚ ਟਾਟਾ ਐਸਆਈਏ ਏਅਰਲਾਈਨਜ਼ ਲਿਮਿਟੇਡ (ਟੀਐਸਏਐਲ/ਵਿਸਤਾਰਾ) ਦੇ ਏਅਰ ਇੰਡੀਆ ਲਿਮਟਿਡ (ਏਆਈਐਲ/ਏਅਰ ਇੰਡੀਆ) ਦੇ ਨਾਲ ਰਲੇਵੇਂ ਦੀ ਕਲਪਨਾ ਕੀਤੀ ਗਈ ਹੈ, ਜਿਸ ਵਿੱਚ ਏਆਈਐਲ ਦੀ ਮੌਜੂਦਗੀ ਜਾਰੀ ਰਹੇਗੀ ਅਤੇ ਸਿੰਗਾਪੁਰ ਏਅਰਲਾਈਨਜ਼ ਲਿਮਿਟੇਡ (ਅਭੇਦ ਹੋਈ ਇਕਾਈ ਦੇ ਸ਼ੇਅਰ ਐਸਆਈਏ ਦੁਆਰਾ ਪ੍ਰਾਪਤ ਕੀਤੇ ਜਾਣਗੇ) ਅਤੇ ਟਾਟਾ ਸੰਨਜ਼ ਪ੍ਰਾਈਵੇਟ ਲਿਮਟਿਡ (ਟੀਐੱਸਪੀਐੱਲ) ਅਤੇ ਰਲੇਵੇਂ ਤੋਂ ਬਾਅਦ ਦੀ ਇਕਾਈ ਵਿੱਚ ਵਾਧੂ ਸ਼ੇਅਰ ਤਰਜੀਹੀ ਅਲਾਟਮੈਂਟ ਦੇ ਅਨੁਸਾਰ ਐੱਸਆਈਏ ਦੁਆਰਾ ਪ੍ਰਾਪਤ ਕੀਤੇ ਜਾਣਗੇ।
ਟੀਐੱਸਪੀਐੱਲ ਇੱਕ ਨਿਵੇਸ਼ ਹੋਲਡਿੰਗ ਕੰਪਨੀ ਹੈ, ਜੋ ਭਾਰਤੀ ਰਿਜ਼ਰਵ ਬੈਂਕ ਵਿੱਚ ਇੱਕ ਕੋਰ ਇਨਵੈਸਟਮੈਂਟ ਕੰਪਨੀ ਦੇ ਰੂਪ ਵਿੱਚ ਰਜਿਸਟਰਡ ਹੈ ਅਤੇ ਇੱਕ ‘ਪ੍ਰਣਾਲੀਗਤ ਤੌਰ ‘ਤੇ ਮਹੱਤਵਪੂਰਨ ਗੈਰ-ਡਿਪਾਜ਼ਿਟ ਲੈਣ ਵਾਲੀ ਕੋਰ ਇਨਵੈਸਟਮੈਂਟ ਕੰਪਨੀ’ ਵਜੋਂ ਸ਼੍ਰੇਣੀਬੱਧ ਹੈ। ਟੀਐੱਸਪੀਐੱਲ ਨੇ 27 ਜਨਵਰੀ 2022 ਨੂੰ ਏਆਈਐੱਲ ਦੀ ਪ੍ਰਾਪਤੀ ਪੂਰੀ ਕੀਤੀ। ਟੀਐੱਸਪੀਐੱਲ ਟੀਐੱਸਪੀਐੱਲ ਅਤੇ ਐੱਸਆਈਏ ਵਿਚਕਾਰ ਇੱਕ ਸਾਂਝਾ ਉੱਦਮ ਹੈ,ਜਿਸ ਦੀ ਕੁੱਲ ਹਿੱਸੇਦਾਰੀ ਵਿੱਚ, ਟੀਐੱਸਪੀਐੱਲ ਅਤੇ ਐੱਸਆਈਏ ਦੀ ਕ੍ਰਮਵਾਰ 51 ਪ੍ਰਤੀਸ਼ਤ ਅਤੇ 49 ਪ੍ਰਤੀਸ਼ਤ ਹਿੱਸੇਦਾਰੀ ਹੈ। ਟੀਐੱਸਏਐੱਲ ਬ੍ਰਾਂਡ ਨਾਮ ‘ਵਿਸਤਾਰਾ’ ਅਧੀਨ ਕੰਮ ਕਰਦਾ ਹੈ। ਟੀਐੱਸਪੀਐੱਲ ਘਰੇਲੂ ਹਵਾਈ ਯਾਤਰੀ ਟ੍ਰਾਂਸਪੋਰਟ ਸੇਵਾਵਾਂ, ਅੰਤਰਰਾਸ਼ਟਰੀ ਹਵਾਈ ਯਾਤਰੀ ਟ੍ਰਾਂਸਪੋਰਟ ਸੇਵਾਵਾਂ, ਏਅਰ ਕਾਰਗੋ ਟ੍ਰਾਂਸਪੋਰਟ ਸੇਵਾਵਾਂ ਅਤੇ ਚਾਰਟਰ ਫਲਾਈਟ ਸੇਵਾਵਾਂ (ਘਰੇਲੂ ਅਤੇ ਅੰਤਰਰਾਸ਼ਟਰੀ) ਪ੍ਰਦਾਨ ਕਰਦਾ ਹੈ।
ਏਅਰ ਇੰਡੀਆ-ਵਿਸਤਾਰਾ ਦੇ ਰਲੇਵੇਂ ਨੂੰ ਮੁਕਾਬਲਾ ਕਮਿਸ਼ਨ ਤੋਂ ਮਿਲੀ ਮਨਜ਼ੂਰੀ

Comment here