ਜੰਮੂ-ਇਥੇ ਊਧਮਪੁਰ ‘ਚ ਪਿਛਲੇ ਅੱਠ ਘੰਟਿਆਂ ਵਿੱਚ ਹੋਏ ਦੋ ਬੰਬ ਧਮਾਕਿਆਂ ਨੇ ਕਸਬੇ ਵਿੱਚ ਸਨਸਨੀ ਮਚਾ ਦਿੱਤੀ ਹੈ। ਇਨ੍ਹਾਂ ਦੋਵਾਂ ਬੰਬ ਧਮਾਕਿਆਂ ਵਿੱਚ ਹੁਣ ਤਕ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਬੰਬ ਧਮਾਕਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਾ ਬੰਬ ਧਮਾਕਾ ਰਾਤ ਕਰੀਬ 10.45 ਵਜੇ ਹੋਇਆ ਜਦਕਿ ਦੂਜਾ ਧਮਾਕਾ ਅੱਜ ਸਵੇਰੇ 5.42 ਵਜੇ ਊਧਮਪੁਰ ਬੱਸ ਅੱਡੇ ‘ਤੇ ਖੜ੍ਹੀ ਬੱਸ ‘ਚ ਹੋਇਆ। ਦੂਜੇ ਬੰਬ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਏਡੀਜੀਪੀ ਜੰਮੂ ਮੁਕੇਸ਼ ਸਿੰਘ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਹਿਲਾ ਧਮਾਕਾ ਊਧਮਪੁਰ ਦੇ ਡੋਮੇਲ ਚੌਕ ਨੇੜੇ ਪੈਟਰੋਲ ਪੰਪ ’ਤੇ ਖੜ੍ਹੀ ਬੱਸ ਵਿੱਚ ਹੋਇਆ ਜਦੋਂਕਿ ਦੂਜਾ ਧਮਾਕਾ ਅੱਜ ਸਵੇਰੇ ਪੁਰਾਣੇ ਬੱਸ ਅੱਡੇ ਦੇ ਅੰਦਰ ਖੜ੍ਹੀ ਬੱਸ ਵਿੱਚ ਹੋਇਆ। ਇਹ ਦੋਵੇਂ ਧਮਾਕੇ ਇੱਕੋ ਜਿਹੇ ਸਨ। ਰਾਤ ਨੂੰ ਹੋਏ ਬੰਬ ਧਮਾਕੇ ‘ਚ ਕੰਡਕਟਰ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ, ਜਦਕਿ ਅੱਜ ਸਵੇਰੇ ਹੋਏ ਬੰਬ ਧਮਾਕੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
Comment here