ਅਪਰਾਧਖਬਰਾਂਚਲੰਤ ਮਾਮਲੇ

ਉੱਤਰ ਪ੍ਰਦੇਸ਼ ਜੇਲ੍ਹ ’ਚ ਬੰਦ 140 ਕੈਦੀ ਏਡਜ਼ ਦੇ ਸ਼ਿਕਾਰ

ਲਖਨਊ-ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ਵਿਚ ਸਮਰੱਥਾ ਤੋਂ ਵੱਧ ਕੈਦੀ ਹਨ। ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ਵਿਚ 140 ਕੈਦੀਆਂ ਨੂੰ ਏਡਜ਼ ਰੋਗ ਦੀ ਪੁਸ਼ਟੀ ਹੋਈ ਹੈ, ਇਨ੍ਹਾਂ ਦੀ ਜਾਂਚ ਵਿਚ ਇਹ ਸਾਰੇ ਐਚਆਈਵੀ ਪਾਜ਼ੇਟਿਵ ਪਾਏ ਗਏ ਹਨ।
ਇਸ ਖਬਰ ਤੋਂ ਬਾਅਦ ਗਾਜ਼ੀਆਬਾਦ ਦੀ ਇਸ ਜੇਲ੍ਹ ‘ਚ ਹੜਕੰਪ ਮਚ ਗਿਆ ਹੈ। ਜੇਲ੍ਹ ਪ੍ਰਸ਼ਾਸਨ ਇਨ੍ਹਾਂ ਸਾਰੇ ਐੱਚਆਈਵੀ ਪਾਜ਼ੀਟਿਵ ਕੈਦੀਆਂ ਨੂੰ ਲੈ ਕੇ ਨਵੀਂ ਰਣਨੀਤੀ ਬਣਾ ਰਿਹਾ ਹੈ।
ਉਨ੍ਹਾਂ ਦੇ ਇਲਾਜ ਲਈ ਏਡਜ਼ ਕੰਟਰੋਲ ਕਮੇਟੀ ਨਾਲ ਸੰਪਰਕ ਕੀਤਾ ਗਿਆ ਹੈ। ਉਥੋਂ ਡਾਕਟਰ ਅਤੇ ਸਿਹਤ ਟੀਮ ਨੂੰ ਬੁਲਾਉਣ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਹੈ। ਉਹ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਦੀ ਜਾਂਚ ਕਰਨ ਜਾ ਰਿਹਾ ਹੈ।
ਡਾਸਨਾ ਜੇਲ੍ਹ ਦੇ ਸੁਪਰਡੈਂਟ ਅਲੋਕ ਕੁਮਾਰ ਸਿੰਘ ਨੇ ਦੱਸਿਆ ਕਿ ਏਡਜ਼ ਤੋਂ ਪੀੜਤ ਸਾਰੇ ਕੈਦੀਆਂ ਬਾਰੇ ਵਧੇਰੇ ਚੌਕਸੀ ਵਰਤੀ ਜਾਵੇਗੀ। ਹਾਲਾਂਕਿ ਇਹ ਇੱਕ ਰੁਟੀਨ ਟੈਸਟ ਹੈ, ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਹੁਣ ਜਦੋਂ ਮਰੀਜ਼ਾਂ ਦੀ ਪਛਾਣ ਹੋ ਗਈ ਹੈ, ਉਨ੍ਹਾਂ ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੈਦੀ ਨਸ਼ੇ ਦੇ ਆਦੀ ਹੋ ਚੁੱਕੇ ਹਨ। ਇਹ ਬਿਮਾਰੀ ਸੰਕਰਮਿਤ ਸੂਈ ਅਤੇ ਸੰਕਰਮਿਤ ਖੂਨ ਨਾਲ ਫੈਲਦੀ ਹੈ, ਇਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਬਿਮਾਰੀ ਇੱਕੋ ਸਰਿੰਜ ਜਾਂ ਸੂਈ ਦੇ ਨਸ਼ੇ ਕਾਰਨ ਹੋਈ ਹੈ।
ਉੱਤਰ ਪ੍ਰਦੇਸ਼ ਦੀ ਡਾਸਨਾ ਜੇਲ੍ਹ ਵਿਚ ਸਮਰੱਥਾ ਤੋਂ ਵੱਧ ਕੈਦੀ ਹਨ। ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਸਾਰੇ 5500 ਕੈਦੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਕੁਝ ਵਿੱਚ ਟੀਬੀ ਸਮੇਤ ਹੋਰ ਬਿਮਾਰੀਆਂ ਦੇ ਲੱਛਣ ਪਾਏ ਗਏ ਹਨ। ਜਾਂਚ ਤੋਂ ਬਾਅਦ ਸਬੰਧਤ ਕੈਦੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਸਨਾ ਜੇਲ੍ਹ ਵਿੱਚ 1704 ਅਤੇ ਜ਼ਿਲ੍ਹਾ ਜੇਲ੍ਹ ਵਿੱਚ 5500 ਕੈਦੀ ਹਨ।

Comment here