ਸਿਆਸਤਖਬਰਾਂਦੁਨੀਆ

ਉੱਤਰੀ ਕੋਰੀਆ ਮਿਜ਼ਾਈਲ ਪ੍ਰੀਖਣ ਬੰਦ ਕਰੇ, ਗੱਲਬਾਤ ਫੇਰ ਕਰਾਂਗੇ-ਅਮਰੀਕਾ

ਵਾਸ਼ਿੰਗਟਨ-ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਉਤਰੀ ਕੋਰੀਆ ਨੂੰ ਹੋਰ ਮਿਜ਼ਾਈਲ ਪ੍ਰੀਖਣਾਂ ਤੋਂ ਗੁਰੇਜ਼ ਕਰਨ ਅਤੇ ਦੇਸ਼ਾਂ ਵਿਚਾਲੇ ਪ੍ਰਮਾਣੂ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਇੱਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ ਜੋ ਇੱਕ ਪਣਡੁੱਬੀ ਤੋਂ ਦਾਗੀ ਜਾ ਸਕਦੀ ਹੈ। ਪਿਛਲੇ ਦੋ ਸਾਲਾਂ ਵਿੱਚ ਅਜਿਹੇ ਆਧੁਨਿਕ ਹਥਿਆਰ ਦਾ ਇਹ ਪਹਿਲਾ ਟੈਸਟ ਹੈ। ਉੱਤਰੀ ਕੋਰੀਆ ਦੇ ਮਾਮਲਿਆਂ ‘ਤੇ ਅਮਰੀਕਾ ਦੇ ਚੋਟੀ ਦੇ ਅਧਿਕਾਰੀ ਸੁੰਗ ਕਿਮ ਨੇ ਉੱਤਰੀ ਕੋਰੀਆ ਦੇ ਹਾਲ ਹੀ ਦੇ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਇਹ ਗੱਲ ਕਹੀ। ਇਹ ਪ੍ਰੀਖਣ ਵਾਸ਼ਿੰਗਟਨ ਅਤੇ ਪਿਓਂਗਯਾਂਗ ਦਰਮਿਆਨ ਪ੍ਰਮਾਣੂ ਕੂਟਨੀਤੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਅੜਿੱਕੇ ਦੇ ਦੌਰਾਨ ਹੋਇਆ ਹੈ। ਕਿਮ ਨੇ ਉੱਤਰੀ ਕੋਰੀਆ ਦਾ ਹਵਾਲਾ ਦਿੰਦੇ ਹੋਏ ਪੱਤਰਕਾਰਾਂ ਨੂੰ ਕਿਹਾ, “ਅਸੀਂ ਉੱਤਰੀ ਕੋਰੀਆ ਨੂੰ ਇਨ੍ਹਾਂ ਭੜਕਾਊ ਅਤੇ ਹੋਰ ਅਸਥਿਰ ਗਤੀਵਿਧੀਆਂ ਨੂੰ ਰੋਕਣ ਅਤੇ ਇਸ ਦੀ ਬਜਾਏ ਗੱਲਬਾਤ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਕਿਸੇ ਸ਼ਰਤ ਦੇ ਉੱਤਰੀ ਕੋਰੀਆ ਨਾਲ ਗੱਲਬਾਤ ਲਈ ਤਿਆਰ ਹਾਂ ਅਤੇ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਦਾ ਉੱਤਰੀ ਕੋਰੀਆ ਪ੍ਰਤੀ ਕੋਈ ਦੁਸ਼ਮਣੀ ਵਾਲਾ ਇਰਾਦਾ ਨਹੀਂ ਹੈ।

Comment here