ਅਪਰਾਧਸਿਆਸਤਖਬਰਾਂ

ਉੱਤਰੀ ਕੋਰੀਆ ਦੇ ਡਰੋਨ ਦੱਖਣੀ ਕੋਰੀਆ ਦੇ ਖੇਤਰ ’ਚ ਵੜੇ

ਸਿਓਲ-ਉੱਤਰੀ ਕੋਰੀਆ ਦੇ ਡਰੋਨ ਵੱਲੋਂ ਹਵਾਈ ਖੇਤਰ ਦੀ ਉਲੰਘਣਾ ਦੀ ਖਬਰ ਆਈ ਹੈ। ਦੱਖਣੀ ਕੋਰੀਆ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਦੇ ਡਰੋਨ ਵੱਲੋਂ ਉਸਦੇ ਹਵਾਈ ਖੇਤਰ ਦੀ ਉਲੰਘਣਾ ਕੀਤੇ ਜਾਣ ਤੋਂ ਬਾਅਦ ਚਿਤਾਵਨੀ ਦਿੰਦੇ ਹੋਏ ਗੋਲੀਬਾਰੀ ਕੀਤੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਕਿਹਾ ਕਿ ਕੋਰੀਆਈ ਸਰਹੱਦ ਪਾਰ ਕਰ ਕੇ ਆਏ ਕਈ ਮਨੁੱਖੀ ਰਹਿਤ ਉੱਤਰੀ ਕੋਰੀਆਈ ਡਰੋਨ ਸੋਮਵਾਰ ਨੂੰ ਦੱਖਣੀ ਕੋਰੀਆ ਦੇ ਖੇਤਰ ਵਿਚ ਦੇਖੇ ਗਏ।
ਇਸ ਘਟਨਾ ਨਾਲ ਤਿੰਨ ਦਿਨ ਪਹਿਲਾਂ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਉਸਦੇ ਪੂਰਬੀ ਸਮੁੰਦਰੀ ਤੱਟ ਵੱਲ ਛੋਟੀ ਦੂਰੀ ਦੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਅਜਿਹਾ 2017 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਜਦੋਂ ਉੱਤਰੀ ਕੋਰੀਆ ਦੇ ਡਰੋਨ ਦੱਖਣੀ ਕੋਰੀਆ ਦੇ ਹਵਾਈ ਖੇਤਰ ਵਿਚ ਵੜੇ ਹਨ।

Comment here