ਸਿਆਸਤਸਿਹਤ-ਖਬਰਾਂਖਬਰਾਂਚਲੰਤ ਮਾਮਲੇਦੁਨੀਆ

ਉੱਤਰੀ ਕੋਰੀਆ ਚ ਕਰੋਨਾ ਦੇ ਕੇਸ, ਪੌਣੇ ਦੋ ਲੱਖ ਲੋਕ ਆਈਸੋਲੇਟ ਕੀਤੇ

ਪਿਓਂਗਯਾਂਗ- ਵਿਸ਼ਸ ਦੇ ਕਈ ਦੇਸ਼ਾਂ ਵਿੱਚ ਕਰੋਨਾ ਇੱਕ ਵਾਰ ਫੇਰ ਕਹਿਰ ਮਚਾਉਣ ਲੱਗਿਆ ਹੈ। ਕਰੀਬ ਦੋ ਸਾਲ ਤੱਕ ਇਸ ਲਾਗ ਤੋਂ ਬਚੇ ਆ ਰਹੇ ਉੱਤਰੀ ਕੋਰੀਆ ‘ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ , ਫੇਰ ‘ਬੁਖਾਰ’ ਨਾਲ ਛੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਉੱਤਰੀ ਕੋਰੀਆ ਦੀ ਸਰਕਾਰ ਨੇ ਕਿਹਾ ਹੈ ਕਿ 1,87,000 ਲੋਕਾਂ ਨੂੰ ਆਈਸੋਲੇਟ ਭਾਵ ਅਲੱਗ-ਥਲੱਗ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕਿਹੜਾ ਬੁਖਾਰ ਫੈਲਿਆ ਹੈ ਜਿਸ ਕਾਰਨ ਮੌਤਾਂ ਹੋਈਆਂ ਹਨ। ਉੱਤਰੀ ਕੋਰੀਆ ਵਿੱਚ ਦੋ ਸਾਲਾਂ ਬਾਅਦ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਨਵੇਂ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਕਿਮ ਜੋਂਗ ਉਨ ਨੇ ਦੇਸ਼ ਵਿੱਚ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਕੋਰੋਨਾ ਦੀ ਰੋਕਥਾਮ ਲਈ ਉਪਾਅ ਹੋਰ ਵਧਾਏ ਜਾਣ ਤੇ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਪਿਓਂਗਯਾਂਗ ‘ਚ ਕੁਝ ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ‘ਚ ਕੋਰੋਨਾ ਦੇ ਓਮਾਈਕ੍ਰੋਨ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਦੁਨੀਆ ‘ਚ ਕੋਰੋਨਾ ਵਾਇਰਸ ਨੂੰ ਸਾਹਮਣੇ ਆਏ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਹੁਣ ਤਕ ਉੱਤਰੀ ਕੋਰੀਆ ਨੇ ਆਪਣੀ ਜਗ੍ਹਾ ‘ਤੇ ਕੋਰੋਨਾ ਦੇ ਮਾਮਲਿਆਂ ਦੀ ਮੌਜੂਦਗੀ ਦੀ ਜਾਣਕਾਰੀ ਨਹੀਂ ਦਿੱਤੀ ਸੀ। ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਕੋਵਿਡ ਦੇ ਨਵੇਂ ਰਿਪੋਰਟ ਕੀਤੇ ਗਏ ਕੇਸ ਵਾਇਰਸ ਦੇ ਖਤਰਨਾਕ ਓਮਾਈਕਰੋਨ ਰੂਪ ਨਾਲ ਜੁੜੇ ਹੋਏ ਹਨ। ਏਜੰਸੀ ਨੇ ਕਿਹਾ ਕਿ ਇਸ ਦੀ ਪੁਸ਼ਟੀ ਕਰਨ ਤੋਂ ਬਾਅਦ ਕਿਮ ਜੋਂਗ ਉਨ ਨੇ ਪਾਰਟੀ ਦੇ ਪੋਲਿਟ ਬਿਊਰੋ ਅਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਐਲਾਨ ਕੀਤਾ ਕਿ ਉਹ ਕੋਰੋਨਾ ਤੋਂ ਬਚਾਅ ਲਈ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਲੋਕਾਂ ਨੂੰ ਇਸ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ। ਉੱਤਰੀ ਕੋਰੀਆ ਵਿੱਚ ਪਹਿਲਾਂ ਹੀ ਦੇਸ਼ ਵਿੱਚ 18,000 ਤੋਂ ਵੱਧ ਕੋਵਿਡ -19 ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਅੱਠ ਮੌਤਾਂ ਵੀ ਸ਼ਾਮਲ ਹਨ।

Comment here