ਸਿਆਸਤਖਬਰਾਂਦੁਨੀਆ

ਉੱਤਰਾਖੰਡ ‘ਚ ਜੀ-20 ਸੰਮੇਲਨ ਦੌਰਾਨ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ

ਰਿਸ਼ੀਕੇਸ਼ (ਉੱਤਰਾਖੰਡ)-ਨਰੇਂਦਰਨਗਰ ਵਿੱਚ ਅੱਜ ਤੋਂ ਜੀ-20 ਦੀ ਬੈਠਕ ਸ਼ੁਰੂ ਹੋ ਰਹੀ ਹੈ ਤੇ ਦੇਸ਼ਾਂ ਦੇ 62 ਵਫਦ ਨਰਿੰਦਰ ਨਗਰ ਸਥਿਤ ਵੈਸਟਿਨ ਹੋਟਲ ਪਹੁੰਚੇ। ਜੀ-20 ਮੈਂਬਰ ਦੇਸ਼ਾਂ ਦੇ 62 ਮੈਂਬਰਾਂ ਦਾ ਵਫ਼ਦ ਜਦੋਂ ਜ਼ਿਲ੍ਹਾ ਟੇਹਰੀ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਵਿੱਚ ਹਿੱਸਾ ਲੈਣ ਲਈ ਨਰਿੰਦਰ ਨਗਰ ਸਥਿਤ ਵੈਸਟਿਨ ਹੋਟਲ ਪੁੱਜਿਆ ਤਾਂ ਉਨ੍ਹਾਂ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਜ਼ਿਲ੍ਹੇ ਵਿੱਚ ਪਹੁੰਚਣ ‘ਤੇ ਵਿਦੇਸ਼ੀ ਮਹਿਮਾਨਾਂ ਦਾ ਉਤਰਾਖੰਡ ਦੇ ਆਦਰਸ਼ ਲੋਕ ਸੱਭਿਆਚਾਰ ਅਨੁਸਾਰ ਚੰਦਨ ਦਾ ਟਿੱਕਾ, ਫੁੱਲਾਂ ਦੀ ਵਰਖਾ, ਤੁਲਸੀ ਦੀ ਮਾਲਾ ਅਤੇ ਪਹਾੜੀ ਟੋਪੀ ਪਾ ਕੇ ਸਵਾਗਤ ਕੀਤਾ ਗਿਆ।
ਅੱਜ ਤੋਂ ਸ਼ੁਰੂ ਹੋ ਰਿਹਾ ਜੀ-20 ਸੰਮੇਲਨ: ਇਸ ਤੋਂ ਪਹਿਲਾਂ ਵਫ਼ਦ ਵਿੱਚ ਆਏ ਮਹਿਮਾਨਾਂ ਦਾ ਜੌਲੀ ਗ੍ਰਾਂਟ ਹਵਾਈ ਅੱਡੇ ’ਤੇ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਵਿਦੇਸ਼ੀ ਮਹਿਮਾਨਾਂ ਨੂੰ ਸੂਬੇ ਦੇ ਲੋਕ ਸੱਭਿਆਚਾਰ ਅਤੇ ਜੀਵਨ ਸ਼ੈਲੀ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਵਫ਼ਦ ਦੇ ਮੈਂਬਰਾਂ ਨੇ ਹਵਾਈ ਅੱਡੇ ਦੇ ਅਹਾਤੇ ਵਿੱਚ ਸੂਬੇ ਦੇ ਸਥਾਨਕ ਲੋਕ ਸੱਭਿਆਚਾਰ ਪ੍ਰੋਗਰਾਮ ਦਾ ਆਨੰਦ ਮਾਣਿਆ ਤੇ ਡਾਂਸ ‘ਚ ਹਿੱਸਾ ਲਿਆ। ਜੀ-20 ਸੰਮੇਲਨ 25 ਤੋਂ 27 ਮਈ ਤੱਕ ਰਿਸ਼ੀਕੇਸ਼ ਨੇੜੇ ਨਰਿੰਦਰਨਗਰ ਵਿਖੇ ਹੋਣਾ ਹੈ। ਇੱਥੇ ਹੋਣ ਵਾਲੇ ਸੰਮੇਲਨ ਦਾ ਵਿਸ਼ਾ ਭ੍ਰਿਸ਼ਟਾਚਾਰ ਵਿਰੋਧੀ ਕੰਮ ਹੈ। ਸਾਊਦੀ ਅਰਬ, ਕੈਨੇਡਾ, ਦੱਖਣੀ ਅਫ਼ਰੀਕਾ, ਇੰਡੋਨੇਸ਼ੀਆ, ਤੁਰਕੀ, ਨਾਈਜੀਰੀਆ, ਆਸਟ੍ਰੇਲੀਆ, ਬ੍ਰਾਜ਼ੀਲ, ਯੂਨਾਈਟਿਡ ਕਿੰਗਡਮ, ਜਰਮਨੀ, ਕੋਰੀਆ, ਜਾਪਾਨ ਅਤੇ ਮਿਸਰ, ਬੰਗਲਾਦੇਸ਼, ਓਮਾਨ, ਮਾਰੀਸ਼ਸ ਤੋਂ ਆਏ ਵਫ਼ਦ ਬੁੱਧਵਾਰ ਸ਼ਾਮ ਨੂੰ ਪਹੁੰਚੇ।

Comment here