ਅਪਰਾਧਸਿਆਸਤਚਲੰਤ ਮਾਮਲੇ

ਉੜੀ ’ਚ ਵਿਸਫ਼ੋਟਕਾਂ ਦਾ ਜ਼ਖੀਰਾ ਬਰਾਮਦ

ਸ਼੍ਰੀਨਗਰ-ਇਥੋਂ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ’ਚ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ’ਚ ਮੰਗਲਵਾਰ ਨੂੰ ਗੋਲਾ ਬਾਰੂਦ ਅਤੇ ਵਿਸਫ਼ੋਟਕਾਂ ਦਾ ਭੰਡਾਰ ਬਰਾਮਦ ਕੀਤਾ। ਫ਼ੌਜ ਅਤੇ ਪੁਲਸ ਨੇ ਸੂਚਨਾ ਦੇ ਆਧਆਰ ’ਤੇ ਸੰਯੁਕਤ ਰੂਪ ਨਾਲ ਕੰਟਰੋਲ ਰੇਖਾ ਨੇੜੇ ਉੜੀ ਸੈਕਟਰ ਦੇ ਚਰੂੰਦਾ ਪਿੰਡ ਦੀ ਘੇਰਾਬੰਦੀ ਕੀਤੀ ਅਤੇ ਉੱਥੇ ਤਲਾਸ਼ ਮੁਹਿੰਮ ਚਲਾਈ। ਉਨ੍ਹਾਂ ਕਿਹਾ, ‘‘ਤਲਾਸ਼ ਮੁਹਿੰਮ ਦੌਰਾਨ ਟੀਮ ਨੇ 200 ਏ.ਕੇ. ਗੋਲੀਆਂ, 8 ਚੀਨੀ ਗ੍ਰਨੇਡ ਅਤੇ ਆਈ.ਈ.ਡੀ. ਸਮੱਗਰੀ ਸਮੇਤ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ।’’ ਬੁਲਾਰੇ ਨੇ ਦੱਸਿਆ ਕਿ ਉੜੀ ਪੁਲਸ ਥਾਣੇ ’ਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Comment here