ਅਪਰਾਧਸਿਆਸਤਖਬਰਾਂ

ਉੜੀਸਾ ਮੰਤਰੀ ਨੂੰ ਗੋਲੀ ਮਾਰਨ ਦੀ ਘਟਨਾ ਦਾ ਵੀਡੀਓ ਵਾਇਰਲ

ਉੜੀਸਾ-ਇਥੋਂ ਦੇ ਝਾਰਸੁਗੁੜਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਨੇੜੇ ਇਕ ਸਹਾਇਕ ਪੁਲਿਸ ਸਬ ਇੰਸਪੈਕਟਰ (ਏਐਸਆਈ) ਨੇ ਉੜੀਸਾ ਦੇ ਸਿਹਤ ਮੰਤਰੀ ਨਾਬਾ ਦਾਸ ਉਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨਾਬਾ ਦਾਸ ਬ੍ਰਜਰਾਜਨਗਰ ਦੇ ਗਾਂਧੀ ਚੌਕ ‘ਚ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੇ ਸਨ। ਜਦੋਂ ਨਬਾ ਦਾਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਾਰ ਤੋਂ ਹੇਠਾਂ ਉਤਰੇ ਤਾਂ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਹਾਰ ਪਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਦੋਂ ਹੀ ਪੁਲਿਸ ਦੇ ਇੱਕ ਏਐਸਆਈ ਨੇ ਗੋਲੀ ਚਲਾ ਦਿੱਤੀ। ਉਸ ਦਾ ਨਾਂ ਗੋਪਾਲਚੰਦਰ ਦਾਸ ਹੈ।
ਉਡੀਸਾ ਦੇ ਸਿਹਤ ਮੰਤਰੀ ਨਾਬਾ ਦਾਸ ਛਾਤੀ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉੜੀਸਾ ਦੇ ਮੰਤਰੀ ਬ੍ਰਜਰਾਜਨਗਰ ਵਿੱਚ ਬੀਜੂ ਜਨਤਾ ਦਲ (ਬੀਜੇਡੀ) ਦੇ ਦਫ਼ਤਰ ਦਾ ਉਦਘਾਟਨ ਕਰਨ ਵਾਲੇ ਸਨ। ਰਸਤੇ ‘ਚ ਉਹ ਗਾਂਧੀ ਚੌਕ ਇਲਾਕੇ ‘ਚ ਕਾਰ ਤੋਂ ਹੇਠਾਂ ਉਤਰ ਕੇ ਨਵੇਂ ਬਣੇ ਪਾਰਟੀ ਦਫਤਰ ਵੱਲ ਪੈਦਲ ਹੀ ਜਾ ਰਹੇ ਸਨ। ਇਸੇ ਦੌਰਾਨ ਏਐਸਆਈ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਸਿਹਤ ਮੰਤਰੀ ਨਾਬਾ ਦਾਸ ਦੀ ਸੁਰੱਖਿਆ ਵਿੱਚ ਇੰਨੀ ਵੱਡੀ ਅਤੇ ਘਾਤਕ ਲਾਪਰਵਾਹੀ ਕਿਵੇਂ ਹੋਈ, ਇਹ ਜਾਣਨ ਲਈ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

Comment here