ਬਾਰਗੜ੍ਹ-ਉੜੀਸਾ ਵਿਚ ਇੱਕ ਹੋਰ ਰੇਲ ਹਾਦਸੇ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਸੂਬੇ ਦੇ ਬਾਰਗੜ੍ਹ ਜ਼ਿਲ੍ਹੇ ਦੇ ਮੇਂਧਾਪਲੀ ਨੇੜੇ ਇੱਕ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਘਟਨਾ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਈਸਟ ਕੋਸਟ ਰੇਲਵੇ ਨੇ ਕਿਹਾ, ‘ਉੜੀਸਾ ਦੇ ਬਾਰਗੜ੍ਹ ਜ਼ਿਲ੍ਹੇ ਦੇ ਮੇਂਧਾਪਲੀ ਨੇੜੇ ਫੈਕਟਰੀ ਕੰਪਲੈਕਸ ਦੇ ਅੰਦਰ ਇੱਕ ਨਿੱਜੀ ਸੀਮਿੰਟ ਫੈਕਟਰੀ ਦੁਆਰਾ ਸੰਚਾਲਿਤ ਮਾਲ ਗੱਡੀ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਅੱਗੇ ਕਿਹਾ, ‘ਇਹ ਪੂਰੀ ਤਰ੍ਹਾਂ ਨਾਲ ਇੱਕ ਨਿੱਜੀ ਸੀਮਿੰਟ ਕੰਪਨੀ ਦੀ ਨੈਰੋ ਗੇਜ ਸਾਈਡਿੰਗ ਹੈ। ਜਿੱਥੇ ਰੋਲਿੰਗ ਸਟਾਕ, ਇੰਜਣ, ਵੈਗਨ, ਰੇਲ ਟ੍ਰੈਕ (ਨੈਰੋ ਗੇਜ) ਸਮੇਤ ਸਾਰੇ ਬੁਨਿਆਦੀ ਢਾਂਚੇ ਦਾ ਕੰਪਨੀ ਦੁਆਰਾ ਰੱਖ-ਰਖਾਅ ਕੀਤੀ ਜਾਂਦਾ ਹੈ।
Comment here