ਖਬਰਾਂਖੇਡ ਖਿਡਾਰੀ

ਉਲੰਪੀਅਨਜ਼ ਹੋਣਗੇ ਅਜ਼ਾਦੀ ਸਮਾਗਮ ਮੌਕੇ ਖਾਸ ਮਹਿਮਾਨ

ਪੀ ਐਮ ਮੋਦੀ ਦੇ ਰਹੇ ਨੇ ਸੱਦਾ

ਨਵੀਂ ਦਿੱਲੀ-ਇਸ ਵਾਰ ਅਜ਼ਾਦੀ ਦਿਵਸ ਮੌਕੇ ਦੇਸ਼ ਦੀਆਂ ਓਲੰਪਿਕ ਟੀਮਾਂ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਲਾਲ ਕਿਲ੍ਹੇ ‘ਤੇ ਸੱਦਾ ਦੇਣ ਦਾ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫੈਸਲਾ ਲਿਆ ਹੈ। ਲਾਲ ਕਿਲ੍ਹੇ ‘ਤੇ ਮਹਿਮਾਨ ਦੇ ਰੂਪ ‘ਚ ਸ਼ਾਮਲ ਹੋ ਰਹੀ ਓਲੰਪਿਕ ਟੀਮ ਦੇ ਮੈਂਬਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਵੀ ਜਾਣਗੇ। ਜਿੱਥੇ ਉਨ੍ਹਾਂ ਨੂੰ ਪੀ ਐਮ ਨਿੱਜੀ ਤੌਰ ਤੇ ਵੀ ਮਿਲਣਗੇ ਤੇ ਪੀਵੀ ਸਿੰਧੂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਪੀਵੀ ਸਿੰਧੂ ਨਾਲ ਆਈਸਕ੍ਰੀਮ ਵੀ ਖਾਣਗੇ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਓਲੰਪਿਕਸ ‘ਚ ਭਾਰਤ ਦੇ ਹੁਣ ਤਕ ਦੇ ਸਭ ਤੋਂ ਜ਼ਿਆਦਾ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ। ਮਹਾਮਾਰੀ ਕੋਵਿਡ-19 ਨੂੰ 100 ਸਾਲ ਦੀ ਸਭ ਤੋਂ ਵੱਡੀ ਆਫਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਇਨ੍ਹਾਂ ਸਾਰੇ ਸਫਲ ਖਿਡਾਰੀਆਂ ਨੇ ਇੰਨੀ ਵੱਡੀ ਆਫਤ ਦਾ ਸਾਹਮਣਾ ਕਰਦੇ ਹੋਏ ਇਹ ਮੁਕਾਮ ਹਾਸਲ ਕਰ ਲਿਆ ਹੈ। ਕਈ ਤਾਂ ਅਜਿਹੇ ਖੇਡ ਹਨ ਜਿਨ੍ਹਾਂ ‘ਚ ਅਸੀਂ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ ਸਿਰਫ ਕੁਆਲੀਫਾਈ ਹੀ ਨਹੀਂ ਬਲਕਿ ਸਖ਼ਤ ਟੱਕਰ ਵੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਆਤਮਵਿਸ਼ਵਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਇਹ ਆਤਮਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਸਹੀ ਟੈਲੇਂਟ ਦੀ ਪਛਾਣ ਹੁੰਦੀ ਹੈ। ਉਸ ਨੂੰ ਉਤਸ਼ਾਹ ਮਿਲਦਾ ਹੈ। ਸਾਡੇ ਸਾਰੇ ਖਿਡਾਰੀ ਸਰਵਉੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਓਲੰਪਿਕ ‘ਚ ਨਵੇਂ ਭਾਰਤ ਦਾ ਬੁਲੰਦ ਆਤਮਵਿਸ਼ਵਾਸ ਹਰ ਖੇਡ ‘ਚ ਦਿਖ ਰਿਹਾ ਹੈ। ਸਾਡੇ ਖਿਡਾਰੀ ਆਪਣੇ ਤੋਂ ਬਿਹਤਰ ਖਿਡਾਰੀਆਂ ਤੇ ਟੀਮਾਂ ਨੂੰ ਚੁਣੌਤੀ ਦੇ ਰਹੇ ਹਨ।

Comment here